ਸੜਕ ਪਾਰ ਕਰਦੇ ਸਮੇਂ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਇਲਾਜ ਦੌਰਾਨ ਕੁੜੀ ਦੀ ਹੋ ਗਈ ਮੌਤ
Saturday, Oct 12, 2024 - 05:18 AM (IST)
ਖਰੜ (ਰਣਬੀਰ) : ਖਰੜ-ਚੰਡੀਗੜ੍ਹ ਹਾਈਵੇ ਪਿੰਡ ਦੇਸੂ ਮਾਜਰਾ ਨੇੜੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋਈ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਵੱਲੋਂ ਤਹਿਸੀਲ ਖਮਾਣੋਂ ਨੇੜਲੇ ਪਿੰਡ ਪੋਹਲੋ ਮਾਜਰਾ ਵਾਸੀ ਸੰਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਕੁਰਾਲੀ ਵਾਸੀ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਖਰੜ ਦੀ ਨਿੱਝਰ ਰੋਡ ਸਥਿਤ ਮਿਊਜ਼ਿਕ ਇੰਸਟੀਚਿਊਟ ਹੈ। ਉਹ ਹਰ ਰੋਜ਼ ਵਾਂਗ ਬੀਤੇ ਦਿਨ ਆਪਣੇ ਘਰ ਕੁਰਾਲੀ ਤੋਂ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਦਫ਼ਤਰ ਜਾ ਰਿਹਾ ਸੀ ਕਿ ਜਿਵੇਂ ਹੀ ਦੁਪਹਿਰ ਕਰੀਬ 1:50 ਵਜੇ ਦੇਸੂ ਮਾਜਰਾ ਨੇੜੇ ਵੇਰਕਾ ਬੂਥ ਕੋਲ ਪੁੱਜਾ ਤਾਂ ਹਾਈਵੇ ਕਿਨਾਰੇ ਖੜ੍ਹ ਕੇ ਆਪਣੇ ਦੋਸਤ ਦਾ ਇੰਤਜ਼ਾਰ ਕਰਨ ਲੱਗਾ। ਇਸ ਦੌਰਾਨ ਉਸ ਨੇ ਵੇਖਿਆ ਕਿ ਦੇਸੂ ਮਾਜਰਾ ਪਿੰਡ ਵੱਲੋਂ ਇੱਕ ਲੜਕੀ ਪੈਦਲ ਹਾਈਵੇ ਵੱਲ ਆਉਂਦੀ ਹੋਈ ਮੁੱਖ ਮਾਰਗ ਪਾਰ ਕਰਨ ਲਈ ਸੜਕ ਕਿਨਾਰੇ ਖੜ੍ਹ ਗਈ।
ਇਹ ਵੀ ਪੜ੍ਹੋ- ਮਾਂ-ਪੁੱਤ ਨੇ ਕੀਤਾ ਅਨੋਖਾ ਕਾਂਡ ; ਬਿਆਨਾ ਲੈ ਕੇ ਕਿਸੇ ਹੋਰ ਨੂੰ ਵੇਚ'ਤਾ ਮਕਾਨ
ਇਸੇ ਦੌਰਾਨ ਖਰੜ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਕਾਰ ਨੰਬਰ ਸੀ ਐਚ 01 ਏ ਕਿਯੂ- 2224 ਦੇ ਚਾਲਕ ਨੇ ਲਾਪਰਵਾਹੀ ਨਾਲ ਉਕਤ ਲੜਕੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦੇ ਕੁਝ ਚਿਰ ਪਿੱਛੋਂ ਕਾਰ ਚਾਲਕ ਕੁਝ ਸਮੇਂ ਲਈ ਮੌਕੇ ’ਤੇ ਰੁਕਿਆ। ਜਿਸਨੇ ਆਪਣਾ ਨਾਂ ਸੰਦੀਪ ਸਿੰਘ ਦੱਸਿਆ।
ਉਕਤ ਜ਼ਖ਼ਮੀ ਲੜਕੀ ਦੀ ਪਛਾਣ ਜਾਣਨ ਲਈ ਉਸ ਵੱਲੋਂ ਉਸਦਾ ਆਧਾਰ ਕਾਰਡ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਉਹ ਕੁਰਾਲੀ ਦੇ ਵਾਰਡ ਨੰਬਰ 14 ਦੀ ਰਹਿਣ ਵਾਲੀ ਸਿਮਰਨਪ੍ਰੀਤ ਕੌਰ ਸੀ, ਜਿਸ ਨੂੰ ਫੌਰਨ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਪਰ ਉੱਥੇ ਪੀ.ਜੀ.ਆਈ. ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਪੁਲਸ ਵੱਲੋਂ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ- ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਰ'ਤਾ ਨੌਜਵਾਨ ਦਾ ਕਤ.ਲ, ਫ਼ਿਰ ਲਾ.ਸ਼ ਦਾ ਕੀਤਾ ਉਹ ਹਾਲ, ਕਿ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e