ਗਿੱਦੜਬਾਹਾ 'ਚ ਕਿਤਾਬਾਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

03/29/2022 10:14:24 PM

ਗਿੱਦੜਬਾਹਾ (ਕੁਲਦੀਪ ਰਿਣੀ) : ਇੱਥੋਂ ਦੇ ਘੰਟਾ ਘਰ ਬਾਜ਼ਾਰ 'ਚ ਕਿਤਾਬਾਂ ਦੀ ਕੇਵਲ ਬੁੱਕ ਡਿਪੂ ਨਾਂ ਦੀ ਦੁਕਾਨ ਨੂੰ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ, ਜਿਸ ਨਾਲ ਦੁਕਾਨਦਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਦਾਖ਼ਲਿਆਂ ਦਾ ਸੀਜ਼ਨ ਹੋਣ ਕਾਰਨ ਦੁਕਾਨ ਅਤੇ ਨਾਲ ਲੱਗਦੇ ਸਟੋਰ 'ਚ ਵੱਡੀ ਗਿਣਤੀ ਵਿਚ ਕਿਤਾਬਾਂ ਤੇ ਕਾਪੀਆਂ ਦਾ ਸਟਾਕ ਰੱਖਿਆ ਹੋਇਆ ਸੀ। ਅੱਜ ਸਵੇਰੇ ਲੱਗੀ ਇਸ ਅੱਗ ਨੇ ਅਚਾਨਕ ਸਾਰੀ ਦੁਕਾਨ ਨੂੰ ਲਪੇਟ ਵਿੱਚ ਲੈ ਲਿਆ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

PunjabKesari

ਪੁਰਾਣੀ ਬਣੀ ਇਸ ਮਾਰਕੀਟ ਦੇ ਨਾਲ ਵਾਲੀਆਂ ਦੁਕਾਨਾਂ ਨੂੰ ਵੀ ਹੌਲੀ-ਹੌਲੀ ਅੱਗ ਆਪਣੀ ਲਪੇਟ 'ਚ ਲੈਣ ਲੱਗੀ ਤਾਂ ਆਸ-ਪਾਸ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ 'ਚੋਂ ਸਾਮਾਨ ਕੱਢਣਾ ਸ਼ੁਰੂ ਕਰ ਦਿੱਤਾ। ਕਰੀਬ 8 ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਬੁਝਾਉਣ ਲਈ ਬਠਿੰਡਾ, ਗਿੱਦੜਬਾਹਾ, ਮਲੋਟ, ਮੁਕਤਸਰ ਆਦਿ ਇਲਾਕਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਲੰਬਾ ਸਮਾਂ ਲੱਗੀ ਰਹੀ ਇਸ ਅੱਗ ਕਾਰਨ ਮਾਰਕੀਟ ਦੀਆਂ ਕਈ ਦੁਕਾਨਾਂ 'ਚ ਤਰੇੜਾਂ ਵੀ ਆ ਗਈਆਂ। ਦੁਕਾਨਦਾਰਾਂ ਅਨੁਸਾਰ ਅੱਗ ਨਾਲ ਇਕੱਲੀ ਕਿਤਾਬਾਂ ਦੀ ਦੁਕਾਨ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ : ਪਾਕਿਸਤਾਨ ਜਾਣ ਲਈ ਹੁਣ MHA ਤੋਂ ਇਜਾਜ਼ਤ ਲੈਣ ਦੀ ਨਹੀਂ ਲੋੜ, ਜਾਣੋ ਵਜ੍ਹਾ


Harnek Seechewal

Content Editor

Related News