ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ''ਚ ਗੈਂਗਸਟਰਾਂ ਨੇ ਕੀਤੀ ਹਵਾਲਾਤੀ ਦੀ ਕੁੱਟਮਾਰ

Monday, Sep 12, 2022 - 04:46 AM (IST)

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ''ਚ ਗੈਂਗਸਟਰਾਂ ਨੇ ਕੀਤੀ ਹਵਾਲਾਤੀ ਦੀ ਕੁੱਟਮਾਰ

ਨਾਭਾ (ਖੁਰਾਣਾ) : ਸਥਾਨਕ ਨਵੀਂ ਜ਼ਿਲ੍ਹਾ ਜੇਲ ’ਚ ਹਵਾਲਾਤੀ ਦੀ ਗੈਂਗਸਟਰਾਂ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਹਵਾਲਾਤੀ ਚਰਨਜੀਤ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਨੇ ਦੋਸ਼ ਲਾਏ ਕਿ ਗੈਂਗਸਟਰਾਂ ਵੱਲੋਂ ਜਾਨਲੇਵਾ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਹੈ। ਹਵਾਲਾਤੀ ਦੀ ਅੱਖ ਦੇ ਉੱਪਰ ਗੰਭੀਰ ਚੋਟਾਂ ਆਈਆਂ ਹਨ।

ਹਵਾਲਾਤੀ ਨੇ ਕਿਹਾ ਕਿ ਮੈਨੂੰ ਗੈਂਗਸਟਰਾਂ ਵਾਲੀ ਬੈਰਕ ’ਚ ਬੰਦ ਕੀਤਾ ਗਿਆ ਸੀ। ਕਈ ਵਾਰ ਜੇਲ੍ਹ ਪ੍ਰਸ਼ਾਸਨ ਨੂੰ ਗੁਹਾਰ ਵੀ ਲਗਾਈ ਪਰ ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ। ਅੱਜ ਬੈਰਕ ਦੇ ਅੰਦਰ ਹੀ 4 ਗੈਂਗਸਟਰਾਂ ਨੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਹ ਮੇਰੇ ਤੋਂ ਪੈਸੇ ਦੀ ਮੰਗ ਕਰ ਰਹੇ ਸਨ। ਉਸ ਨੇ ਦੱਸਿਆ ਕਿ ਮੈਨੂੰ ਕੈਦੀਆਂ ਨੇ ਉਨ੍ਹਾਂ ਦੇ ਚੁੰਗਲ ’ਚੋਂ ਛੁਡਾਇਆ, ਨਹੀਂ ਤਾਂ ਉਹ ਮੈਨੂੰ ਜਾਨੋਂ ਮਾਰ ਦਿੰਦੇ। ਇਸ ਮੌਕੇ ਜੇਲ੍ਹ ਦੇ ਪੁਲਸ ਮੁਲਾਜ਼ਮ ਮਾਨ ਸਿੰਘ ਨੇ ਦੱਸਿਆ ਕਿ ਸਾਨੂੰ ਤਾਂ ਫੋਨ ਆਇਆ ਸੀ ਕਿ ਜੇਲ੍ਹ ਅੰਦਰ ਲੜਾਈ ਹੋਈ ਹੈ। ਤੁਸੀਂ ਜ਼ਖਮੀ ਹਵਾਲਾਤੀ ਨੂੰ ਹਸਪਤਾਲ ਲੈ ਜਾਓ। ਇਹ ਲੜਾਈ ਕਿਉਂ ਹੋਈ, ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ।

ਇਹ ਵੀ ਪੜ੍ਹੋ : ਸ਼ਮਸ਼ਾਨਘਾਟ 'ਚ ਹੋਣ ਜਾ ਰਿਹਾ ਸੀ ਅੰਤਿਮ ਸੰਸਕਾਰ, ਪੁਲਸ ਚੁੱਕ ਕੇ ਲੈ ਗਈ Dead Body

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News