ਵਿਦੇਸ਼ ਭੇਜਣ ਦੇ ਨਾਂ 'ਤੇ ਹੋਈ ਲੱਖਾਂ ਦੀ ਠੱਗੀ, ਕਰਜ਼ੇ 'ਚ ਡੁੱਬੇ ਵਿਅਕਤੀ ਦੀ ਡਿਪ੍ਰੈਸ਼ਨ ਕਾਰਨ ਹੋਈ ਮੌਤ
Sunday, Dec 31, 2023 - 11:28 PM (IST)
ਲੁਧਿਆਣਾ (ਰਾਜ)- ਪਿੰਡ ਘਵੱਦੀ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਧੀ ਅਤੇ ਜਵਾਈ ਨੂੰ ਵਿਦੇਸ਼ ਭੇਜਣ ਦੇ ਝਾਂਸੇ 'ਚ ਲੈ ਕੇ ਜਾਅਲੀ ਵੀਜ਼ਾ ਲਗਾ ਕੇ ਟਰੈਵਲ ਏਜੰਟ ਨੇ ਲੱਖਾਂ ਰੁਪਏ ਠੱਗ ਲਏ। ਇਸ ਤੋਂ ਬਾਅਦ ਜਦੋਂ ਉਸ ਨੇ ਉਨ੍ਹਾਂ ਨੂੰ ਵਿਦੇਸ਼ ਨਾ ਭੇਜਿਆ ਅਤੇ ਜਦ ਪੈਸੇ ਵਾਪਸ ਮੰਗੇ ਤਾਂ ਏਜੰਟ ਟਾਲਮਟੋਲ ਕਰਨ ਲੱਗਾ। ਇਸ ਕਾਰਨ ਕਰਜ਼ ਵਿਚ ਡੁੱਬਿਆ ਵਿਅਕਤੀ ਡਿਪ੍ਰੈਸ਼ਨ ਵਿਚ ਚਲਾ ਗਿਆ ਅਤੇ ਪ੍ਰੇਸ਼ਾਨੀ ਕਾਰਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ
ਪੀੜਤ ਪਰਿਵਾਰ ਨੇ ਮ੍ਰਿਤਕ ਰਾਜ ਕੁਮਾਰ ਦੀ ਲਾਸ਼ ਏਜੰਟ ਦੇ ਘਰ ਦੇ ਬਾਹਰ ਰੱਖ ਦਿੱਤੀ ਅਤੇ ਹੰਗਾਮਾ ਕਰਕੇ ਉਸਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਪਰ ਇਸ ਮੌਕੇ ਮੁਲਜ਼ਮ ਏਜੰਟ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੇ ਪਰਿਵਾਰ ਨੂੰ ਸਮਝਾਇਆ ਅਤੇ ਕਾਰਵਾਈ ਦਾ ਭਰੋਸਾ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਜਾਣਕਾਰੀ ਅਨੁਸਾਰ ਰਾਜ ਕੁਮਾਰ ਨੇ ਆਪਣੀ ਬੇਟੀ ਸਿਮਰਨ ਅਤੇ ਉਸਦੇ ਪਤੀ ਪੰਕਜ ਨੂੰ ਆਸਟ੍ਰੇਲੀਆ ਭੇਜਣਾ ਸੀ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਡਰੱਗ ਤੇ ਹਥਿਆਰ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼, 19 ਕਿੱਲੋ ਹੈਰੋਇਨ ਡਰੱਗ ਮਨੀ ਸਣੇ 2 ਗ੍ਰਿਫ਼ਤਾਰ
ਇਸ ਬਾਰੇ ਉਸਨੇ ਇਕ ਟਰੈਵਲ ਏਜੰਟ ਨੂੰ ਵੀਜ਼ਾ ਲਗਵਾਉਣ ਲਈ 15 ਲੱਖ ਰੁਪਏ ਦਿੱਤੇ ਸਨ, ਪਰ ਵੀਜ਼ਾ ਜਾਅਲੀ ਨਿਕਲਿਆ। ਉਨ੍ਹਾਂ ਨੇ ਪੈਸੇ ਵਿਆਜ਼ ’ਤੇ ਇਕੱਠੇ ਕਰ ਕੇ ਦਿੱਤੇ ਸਨ। ਏਜੰਟਾਂ ਵੱਲੋਂ ਪੈਸੇ ਵਾਪਸ ਨਾ ਕਰਨ ਕਾਰਨ ਰਾਜ ਕੁਮਾਰ ਡਿਪ੍ਰੈਸ਼ਨ ਵਿਚ ਚਲਾ ਗਿਆ ਤੇ ਦੇਰ ਰਾਤ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ ਸੀ। ਇਸ ਲਈ ਉਨ੍ਹਾਂ ਨੇ ਏਜੰਟ ਦੇ ਘਰ ਦੇ ਬਾਹਰ ਲਾਸ਼ ਰੱਖ ਕੇ ਪ੍ਰਦਰਸ਼ਨ ਕੀਤਾ, ਪਰ ਮੁਲਜ਼ਮ ਪਹਿਲਾ ਹੀ ਘਰੋਂ ਭੱਜ ਚੁੱਕਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8