ਕੈਨੇਡਾ ਤੋਂ ਜਾਣਕਾਰ ਦੱਸ ਕੇ ਫ਼ੋਨ ਕਰ ਕੇ ਮਾਰੀ 4 ਲੱਖ ਦੀ ਠੱਗੀ, ਮਾਮਲਾ ਦਰਜ

Wednesday, Dec 13, 2023 - 01:16 AM (IST)

ਮੋਹਾਲੀ (ਸੰਦੀਪ) :  ਆਏ ਦਿਨ ਵਿਦੇਸ਼ ਤੋਂ ਫੋਨ ਕਰ ਕੇ ਰਿਸ਼ਤੇਦਾਰ ਜਾਂ ਜਾਣ-ਪਛਾਣ ਵਾਲਾ ਦੱਸ ਕੇ ਪੈਸਿਆਂ ਦੀ ਮੰਗ ਕਰਨ ਦੀਆਂ ਖ਼ਬਰਾਂ ਆਈਆਂ ਰਹਿੰਦੀਆਂ ਹਨ। ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ ਚੱਪੜਚਿੜੀ ਤੋਂ, ਜਿੱਥੇ ਕੈਨੇਡਾ ਵਿਚ ਰਹਿਣ ਵਾਲਾ ਜਾਣਕਾਰ ਦੱਸ ਕੇ ਚੱਪੜਚਿੜੀ ਦੀ ਰਹਿਣ ਵਾਲੀ ਗੁਰਜੀਤ ਕੌਰ ਨਾਲ 4 ਲੱਖ ਰੁਪਏ ਦੀ ਠੱਗੀ ਮਾਰੀ ਗਈ। ਸਾਈਬਰ ਸੈੱਲ ਦੀ ਜਾਂਚ ਦੇ ਆਧਾਰ ’ਤੇ ਬਲੌਂਗੀ ਥਾਣਾ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਜੀਤ ਨੇ ਦੱਸਿਆ ਕਿ 14 ਸਤੰਬਰ 2023 ਨੂੰ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਖੁਦ ਨੂੰ ਉਸ ਦਾ ਜਾਣਕਾਰ ਪ੍ਰੀਤ ਦੱਸਦਿਆਂ ਕਿਹਾ ਕਿ ਉਹ ਕੈਨੇਡਾ ਤੋਂ ਬੋਲ ਰਿਹਾ ਹੈ। ਉਸ ਦੀ ਕਿਸੇ ਗੋਰੇ ਨਾਲ ਲੜਾਈ ਹੋ ਗਈ ਅਤੇ ਉਸਦੇ ਸਿਰ ਵਿਚ ਬੋਤਲ ਮਾਰ ਦਿੱਤੀ ਹੈ। ਪੁਲਸ ਨੇ ਉਸ ਨੂੰ ਫੜ ਲਿਆ ਅਤੇ ਵਕੀਲ ਜ਼ਮਾਨਤ ਲਈ 4 ਲੱਖ ਦੀ ਮੰਗ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਹ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਪੈਸੇ ਵਾਪਸ ਕਰ ਦੇਵੇਗਾ।

ਇਹ ਵੀ ਪੜ੍ਹੋ- ਮੀਂਹ ਭਿੱਜੇ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ, ਲੜੀ 'ਚ 1-0 ਦੀ ਬੜ੍ਹਤ ਕੀਤੀ ਹਾਸਲ

ਮੁਲਜ਼ਮ ਨੇ ਉਸ ਨੂੰ ਧੋਖਾ ਦਿੰਦਿਆਂ ਕਿਸੇ ਤਰ੍ਹਾਂ ਬੈਂਕ ਖਾਤੇ ਵਿਚ ਪੈਸੇ ਜਮ੍ਹਾ ਕਰਵਾ ਲਏ। ਇਸ ਤੋਂ ਬਾਅਦ ਉਹ ਪੈਸਿਆਂ ਦੀ ਮੰਗ ਕਰਨ ਲੱਗਾ, ਪਰ ਜਦੋਂ ਗੁਰਜੀਤ ਨੂੰ ਧੋਖਾਦੇਹੀ ਦੀ ਭਿਣਕ ਲੱਗੀ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਦੀ ਸਾਈਬਰ ਟੀਮ ਵਲੋਂ ਜਾਂਚ ਕਰਨ ਤੋਂ ਬਾਅਦ ਬਲੌਂਗੀ ਥਾਣਾ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- CM ਮਾਨ ਦੇ ਹੁਕਮਾਂ ਦਾ ਅਸਰ, ਬਜ਼ੁਰਗ ਨੂੰ 24 ਘੰਟਿਆਂ 'ਚ ਮਿਲਿਆ ਗੁੰਮ ਹੋਇਆ ਮੋਟਰਸਾਈਕਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News