ਦੋ ਅਕਾਊਂਟੈਂਟਾਂ ਨੇ ਕੰਪਨੀ ਨੂੰ ਲਾਇਆ ਇਕ ਕਰੋਡ਼ 23 ਲੱਖ ਦਾ ਚੂਨਾ

Friday, Sep 21, 2018 - 04:43 AM (IST)

ਦੋ ਅਕਾਊਂਟੈਂਟਾਂ ਨੇ ਕੰਪਨੀ ਨੂੰ ਲਾਇਆ ਇਕ ਕਰੋਡ਼ 23 ਲੱਖ ਦਾ ਚੂਨਾ

ਚੰਡੀਗਡ਼੍ਹ, (ਸੁਸ਼ੀਲ)- ਪ੍ਰੀਮੀਅਮ ਐਕਰਸ ਇਨਫਰਾਟੈੱਕ ਪ੍ਰਾਈਵੇਟ ਲਿਮਟਿਡ ਕੰਪਨੀ ਤੋਂ ਇਨਕਮ ਟੈਕਸ ਦੀ ਰਕਮ ਲੈ ਕੇ ਦੋ ਅਕਾਊਂਟੈਂਟਾਂ ਨੇ ਜਾਅਲੀ ਸਲਿਪ ਕੰਪਨੀ ’ਚ ਜਮ੍ਹਾ ਕਰਵਾ ਕੇ ਇਕ ਕਰੋਡ਼ 23 ਲੱਖ ਦੀ ਠੱਗੀ ਮਾਰ ਲਈ। ਕੰਪਨੀ ਅਧਿਕਾਰੀ ਸਮਿਤਾ ਜੈਨ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਨਵੀਂ ਦਿੱਲੀ ਦੇ ਅਕਾਊਂਟੈਂਟ ਆਲੋਕ ਜੈਨ ਅਤੇ ਕਪਿਲ ਅਗਰਵਾਲ ਖਿਲਾਫ ਘਪਲੇ ਤੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ। ਸੈਕਟਰ-28 ਨਿਵਾਸੀ ਸਮਿਤਾ ਜੈਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਪ੍ਰੀਮੀਅਮ ਐਕਰਸ ਇਨਫਰਾਟੈੱਕ ਪ੍ਰਾਈਵੇਟ ਲਿਮਟਿਡ ਨੇ ਅਕਾਊਂਟ ਦੇ ਹਿਸਾਬ ਲਈ ਨਵੀਂ ਦਿੱਲੀ ਦੇ ਅਕਾਊਂਟੈਂਟ ਆਲੋਕ ਜੈਨ ਤੇ ਕਪਿਲ ਅਗਰਵਾਲ  ਨੂੰ ਹਾਇਰ ਕੀਤਾ ਹੋਇਆ ਸੀ। ਦੋਵਾਂ ਅਕਾਊਂਟੈਂਟਾਂ ਨੇ ਉਨ੍ਹਾਂ ਦੀ ਕੰਪਨੀ ਦਾ ਸਾਰਾ ਰਿਕਾਰਡ ਚੈੱਕ ਕਰ ਕੇ ਇਨਕਮ ਟੈਕਸ ਫਾਈਲ ਕੀਤਾ ਸੀ ਪਰ ਬਾਅਦ ’ਚ ਪਤਾ  ਲੱਗਾ ਕਿ ਦੋਵਾਂ  ਨੇ ਕੰਪਨੀ ਤੋਂ ਰੁਪਏ ਲੈ  ਲਏ  ਪਰ ਇਨਕਮ ਟੈਕਸ ਵਜੋਂ ਨਹੀਂ ਜਮ੍ਹਾ ਕਰਵਾਏ। ਦੋਵਾਂ ਨੇ ਰੁਪਏ ਜਮ੍ਹਾ ਕਰਵਾਉਣ ਦੀ ਜਾਅਲੀ ਸਲਿਪ ਕੰਪਨੀ ’ਚ ਜਮ੍ਹਾ ਕਰਵਾ ਦਿੱਤੀ। ਸਮਿਤਾ ਜੈਨ ਨੇ ਪੁਲਸ ਨੂੰ ਦੱਸਿਆ ਕਿ ਦੋਵਾਂ ਅਕਾਊਂਟੈਂਟਾਂ ਨੇ ਉਨ੍ਹਾਂ ਦੀ ਕੰਪਨੀ ਨੂੰ ਇਕ ਕਰੋਡ਼ 23 ਲੱਖ ਰੁਪਏ ਦਾ ਚੂਨਾ ਲਾਇਆ ਹੈ।  ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਠੱਗੀ ਕਰਨ ਵਾਲੇ ਦੋਵਾਂ ਮੁਲਜ਼ਮਾਂ ’ਤੇ ਜਨਵਰੀ 2015 ’ਚ ਸੈਕਟਰ-17 ਥਾਣੇ ’ਚ ਧੋਖਾਦੇਹੀ ਦਾ ਮਾਮਲਾ ਦਰਜ ਹੋ ਚੁੱਕਾ ਹੈ। ਸੈਕਟਰ-17 ਥਾਣਾ ਪੁਲਸ ਨੇ ਮਾਮਲਾ ਦਰਜ ਕਰ ਕੇ ਅਕਾਊਂਟੈਂਟ ਆਲੋਕ ਜੈਨ ਤੇ ਕਪਿਲ ਅਗਰਵਾਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ।  


Related News