ਧੁੰਦ ਕਾਰਨ ਟਕਰਾਈਆਂ ਚਾਰ ਗੱਡੀਆਂ, ਇਕ ਡੋਲੀ ਵਾਲੀ ਗੱਡੀ ਵੀ ਹੋਈ ਹਾਦਸੇ ਦਾ ਸ਼ਿਕਾਰ
Saturday, Feb 18, 2023 - 05:27 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਧੁੰਦ ਕਾਰਨ ਟੀ ਪੁਆਇੰਟ ਬਠਿੰਡਾ ਬਾਈਪਾਸ ਦੇ ਨਜ਼ਦੀਕ ਚਾਰ ਗੱਡੀਆਂ ਆਪਸ ’ਚ ਟਕਰਾ ਗਈਆਂ। ਇਨ੍ਹਾਂ ’ਚੋਂ ਇਕ ਗੱਡੀ ਵਿਆਹ ਸਮਾਗਮ ਵਾਲੀ ਸੀ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ- BSF ਨੇ ਸਰਹੱਦ ਤੋਂ ਫੜ੍ਹੀ ਹੈਰੋਇਨ ਦੀ ਵੱਡੀ ਖੇਪ, ਹਥਿਆਰ ਵੀ ਕੀਤੇ ਬਰਾਮਦ
ਜਾਣਕਾਰੀ ਅਨੁਸਾਰ ਸਵੇਰੇ ਕਰੀਬ 7 ਵਜੇ ਭਾਰੀ ਧੁੰਦ ਸੀ ਤਾਂ ਇਕ ਗੱਡੀ ਬੇਕਾਬੂ ਹੋ ਕੇ ਟਰੱਕ ਨਾਲ ਜਾ ਟਕਰਾਈ ਤਾਂ ਇਸ ਦੇ ਪਿੱਛੇ ਆ ਰਹੀਆਂ ਦੋ ਹੋਰ ਗੱਡੀਆਂ ਵੀ ਇਸਦੇ ਨਾਲ ਟਕਰਾ ਗਈਆਂ। ਇਨ੍ਹਾਂ ’ਚੋਂ ਇਕ ਗੱਡੀ ਵਿਆਹ ਸਮਾਗਮ ਵਾਲੀ ਵੀ ਸੀ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਕ-ਦੋ ਵਿਅਕਤੀਆਂ ਦੇ ਕੁੱਝ ਸੱਟਾਂ ਜ਼ਰੂਰ ਲੱਗੀਆਂ ਹਨ। ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਪਾਕਿ ਡਰੋਨ ਨੇ ਫ਼ਿਰ ਇਕ ਵਾਰ ਭਾਰਤ 'ਚ ਦਿੱਤੀ ਦਸਤਕ, BSF ਨੇ ਦਾਗੇ ਫ਼ਾਇਰ, ਤਲਾਸ਼ੀ ਮੁਹਿੰਮ ਜਾਰੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।