ਰੇਲਵੇ ਟਰੈਕ ਕੋਲ ਝਾੜੀਆਂ ''ਚੋਂ ਮਿਲੀ ਗਲ਼ੀ ਸੜੀ ਲਾਸ਼, ਲੰਘ ਰਹੇ ਰਾਹਗੀਰ ਨੇ ਦੇਖ ਕੇ ਪੁਲਸ ਨੂੰ ਦਿੱਤੀ ਸੂਚਨਾ
Wednesday, Aug 28, 2024 - 05:16 AM (IST)
ਲੁਧਿਆਣਾ (ਗੌਤਮ)- ਥਾਣਾ ਜੀ.ਆਰ.ਪੀ. ਦੀ ਪੁਲਸ ਨੇ ਜੱਸੀਆਂ ਕੋਲ ਸਥਿਤ ਰੇਲਵੇ ਟ੍ਰੈਕ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕਰ ਕੇ ਕਬਜ਼ੇ ’ਚ ਲਈ ਹੈ। ਪੁਲਸ ਮੁਤਾਬਕ ਲਾਸ਼ ਟ੍ਰੈਕ ਕੋਲ ਹੀ ਝਾੜੀਆਂ ’ਚ ਪਈ ਸੀ। ਲਾਸ਼ ਪੁਰਾਣੀ ਹੋਣ ਕਾਰਨ ਗਲੀ-ਸੜੀ ਹੋਈ ਹੈ। ਪੁਲਸ ਮੁਤਾਬਕ ਕਿਸੇ ਰਾਹਗੀਰ ਨੇ ਲਾਸ਼ ਦੇਖ ਕੇ ਪੁਲਸ ਕੰਟ੍ਰਰੋਲ ਰੂਮ ’ਤੇ ਫੋਨ ਕੀਤਾ ਅਤੇ ਟੀਮ ਨੇ ਮੌਕੇ ਦਾ ਮੁਆਇਨਾ ਕਰ ਕੇ ਲਾਸ਼ ਕਬਜ਼ੇ ’ਚ ਲੈ ਲਈ ਹੈ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'
ਜਾਂਚ ਅਧਿਕਾਰੀ ਮੁਤਾਬਕ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ। ਮੌਕੇ ਤੋਂ ਕੋਈ ਦਸਤਾਵੇਜ਼ ਨਹੀਂ ਮਿਲਿਆ। ਮਰਨ ਵਾਲੇ ਦੀ ਉਮਰ 25–30 ਸਾਲ ਦੇ ਦਰਮਿਆਨ ਹੈ। ਇਲਾਕੇ ਵਿਚ ਪੁੱਛਗਿੱਛ ਕੀਤੀ ਗਈ ਹੈ ਪਰ ਉਸ ਸਬੰਧੀ ਕੁਝ ਵੀ ਪਤਾ ਨਹੀਂ ਲੱਗਾ। ਹਾਲ ਦੀ ਘੜੀ ਸ਼ੁਰੂਆਤੀ ਜਾਂਚ ਤੋਂ ਬਾਅਦ ਲਾਸ਼ ਨੂੰ ਮੋਰਚਰੀ ’ਚ ਰਖਵਾਇਆ ਗਿਆ ਹੈ। ਮਰਨ ਵਾਲੇ ਨੌਜਵਾਨ ਦੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਹੀਂ ਰਿਲੀਜ਼ ਹੋਵੇਗੀ ਕੰਗਨਾ ਦੀ Emergency ! ਸਿੱਖ ਜਥੇਬੰਦੀਆਂ ਨੇ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e