ਖੰਨਾ ਪੁਲਸ ਨੇ ਵਿਦੇਸ਼ੀ ਸਮੱਗਲਰ ਤੋਂ ਬਰਾਮਦ ਕੀਤੀ 100 ਗ੍ਰਾਮ ਹੈਰੋਇਨ

08/21/2018 7:15:48 PM

ਖੰਨਾ, (ਬਿਪਨ)— ਖੰਨਾ ਪੁਲਸ ਨੇ ਮੰਗਲਵਾਰ ਸ਼ਾਮ ਇਕ ਨਾਕਾਬੰਦੀ ਦੌਰਾਨ ਇਕ ਨਾਇਜ਼ੀਰੀਅਨ ਨਾਗਰਿਕ ਨੂੰ 100 ਗ੍ਰਾਮ ਹੈਰੋਇਨ ਅਤੇ 7 ਗ੍ਰਾਮ ਕੋਕੀਨ ਸਣੇ ਗ੍ਰਿਫਤਾਰ ਕੀਤਾ ਹੈ। ਐੱਸ. ਐੱਸ. ਪੀ. ਧਰੁਵ ਦਹੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀ. ਟੀ. ਰੋਡ 'ਤੇ ਪੁਲਸ ਜਦੋਂ ਚੈਕਿੰਗ ਕਰ ਰਹੀ ਸੀ ਤਾਂ ਇਕ ਨਾਇਜ਼ੀਰੀਅਨ ਨਾਗਰਿਕ ਨੂੰ ਸ਼ੱਕ ਪੈਣ 'ਤੇ ਰੋਕਿਆ ਗਿਆ, ਜਿਸ ਦੀ ਤਲਾਸ਼ੀ ਲੈਣ 'ਤੇ ਪੁਲਸ ਨੂੰ ਉਸ ਪਾਸੋਂ ਉਕਤ ਨਸ਼ੀਲੇ ਪਦਾਰਥ ਬਰਾਮਦ ਹੋਏ। ਪੁਲਸ ਵਲੋਂ ਸਦਰ ਥਾਣੇ 'ਚ ਵਿਦੇਸ਼ੀ ਸਮੱਗਲਰ ਖਿਲਾਫ਼ ਮਾਮਲਾ ਦਰਜ ਕਰਕੇ ਉਸ ਤੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।


Related News