ਪਹਿਲੀ ਬਰਸਾਤ ਨੇ ਬੱਸ ਸਟੈਂਡ ਦੀ ਬਣ ਰਹੀ ਕੰਧ ਨੂੰ ਕੀਤਾ ਢਹਿ-ਢੇਰੀ, ਹਲਕਾ ਪਟਵਾਰੀ ਦਾ ਕਾਰ ਨੂੰ ਹੋਇਆ ਨੁਕਸਾਨ

07/01/2022 5:28:41 PM

ਭਾਦਸੋਂ (ਅਵਤਾਰ) :  ਸਥਾਨਕ ਸ਼ਹਿਰ ਦੇ ਬਣ ਰਹੇ ਨਵੇ ਬੱਸ ਸਟੈਂਡ ਦੀ ਉਸਾਰੀ ਉਸ ਵੇਲੇ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਮੀਂਹ ਕਾਰਨ ਠੇਕੇਦਾਰ ਦੁਆਰਾ ਬਣਾਈ ਬੱਸ ਸਟੈਂਡ ਦੀ ਚਾਰਦੀਵਾਰੀ ਦੀ ਕੰਧ ਢਹਿ ਢੇਰੀ ਹੋ ਗਈ । ਇਨਾਂ ਹੀ ਨਹੀ ਉੱਥੇ ਖੜ੍ਹੀ ਕਾਰ 'ਤੇ ਵੀ ਇਹ ਕੰਧ ਡਿੱਗ ਗਈ। ਕੰਧ ਡਿੱਗਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਜਾਣਕਾਰੀ ਮੁਤਾਬਕ ਹਲਕਾ ਪਟਵਾਰੀ ਗੁਰਕੀਰਤ ਕੌਰ ਦੀ ਕਾਰ ਨੰਬਰ ਪੀ.ਬੀ.91 ਐੱਫ 9995 ਉਤੇ ਇਹ ਦੀਵਾਰ ਗਿਰ ਗਈ।ਸਥਾਨਕ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਬਣ ਰਹੇ ਕਰੋੜਾਂ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ ਦੀ ਉਸਾਰੀ ਠੇਕੇਦਾਰ ਅਤੇ ਨਗਰ ਪੰਚਾਇਤ ਦੁਆਰਾ ਕੀਤੀ ਜਾ ਰਹੀ ਹੈ ਪਰ ਉਸਾਰੀ ਲਈ ਘਟੀਆ ਮਟੀਰਿਅਲ ਵਰਤਣ ਅਤੇ ਠੇਕੇਦਾਰ ਦੀ ਅਣਗਹਿਲੀ ਕਾਰਨ ਇਹ ਦੀਵਾਰ ਡਿੱਗੀ ਹੈ । ਸ਼ਹਿਰ ਵਾਸੀਆਂ ਨੇ ਮੰਗ ਕਰਦਿਆਂ ਕਿਹਾ ਕਿ ਉਸਾਰੀ ਲਈ ਵਰਤੇ ਜਾ ਰਹੇ ਮਟੀਰੀਅਲ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ।
 
ਕੀ ਕਹਿੰਦੇ ਹਨ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ

ਇਸ ਬਾਰੇ ਜਦੋਂ ਕਾਰਜ ਸਾਧਕ ਅਫਸਰ ਅਪਰ ਅਪਾਰ ਸਿੰਘ ਨਾਲ ਗੱਲ ਕੀਤੀ ਤਾਂ ਕਿਹਾ ਕਿ ਦੀਵਾਰ ਗਿਰਨ ਦਾ ਕਾਰਨ ਜਰੂਰੀ ਨਹੀ ਕਿ ਘਟੀਆ ਮਟੀਰਿਅਲ ਹੀ ਵਰਤਿਆ ਗਿਆ ਹੋਵੇ । ਮਿੱਟੀ ਅਤੇ ਮੀਂਹ ਕਾਰਨ ਇਹ ਕੰਧ ਗਿਰੀ ਹੈ,ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਇਸ ਸਾਰੇ ਮਾਮਲੇ ਵਿਚ ਲਾਪਰਵਾਹੀ ਕਿਸਦੀ ਹੈ ਅਤੇ ਪੜਤਾਲੀਆ ਅਧਿਕਾਰੀ ਲਾਪਰਵਾਹੀ ਕਰਨ ਵਾਲੇ ਖਿਲਾਫ ਕੀ ਕਰਵਾਈ ਕਰਦੇ ਹਨ । ਇਸ ਬਾਰੇ ਜਦੋਂ ਠੇਕੇਦਾਰ ਓਮ ਪ੍ਰਕਾਸ਼ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਹ ਬਾਹਰ ਆਇਆ ਹੋਇਆ ਹਾਂ,  ਵਾਪਸ ਆਕੇ ਚੈੱਕ ਕਰਾਂਗਾ ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News