ਪੁਰਾਣੀ ਰੰਜਿਸ਼ ਨੂੰ ਖ਼ਤਮ ਕਰਨ ਲਈ ਕਰਵਾਏ ਜਾ ਰਹੇ ਰਾਜ਼ੀਨਾਮੇ ਦੌਰਾਨ ਹੋਈ ਫਾਈਰਿੰਗ, 2 ਨੌਜਵਾਨ ਹੋਏ ਜ਼ਖ਼ਮੀ
Wednesday, Jan 17, 2024 - 01:09 AM (IST)
ਲੁਧਿਆਣਾ (ਗੌਤਮ)- ਡਾਬਾ ਰੋਡ ’ਤੇ ਸਥਿਤ ਜੈਨ ਕਾਲੋਨੀ ’ਚ ਪੁਰਾਣੀ ਰੰਜਿਸ਼ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਆਪਸੀ ਸਮਝੌਤੇ ਦੌਰਾਨ ਇਕ ਧਿਰ ਦੇ ਗੁੱਸੇ ’ਚ ਆਏ ਨੌਜਵਾਨ ਨੇ ਫਾਇਰ ਕਰ ਕੇ 2 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਐੱਸ.ਪੀ.ਐੱਸ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਹਾਲਤ ਸਥਿਰ ਬਣੀ ਹੋਈ ਹੈ। ਜ਼ਖ਼ਮੀ ਹੋਏ ਨੌਜਵਾਨਾਂ ਦੀ ਪਛਾਣ ਮਨਿੰਦਰ ਸਿੰਘ ਅਤੇ ਰਣਵੀਰ ਸਿੰਘ ਵਜੋਂ ਹੋਈ ਹੈ।
ਇਲਾਕੇ ’ਚ ਫਾਇਰਿੰਗ ਦੌਰਾਨ ਪੂਰੀ ਤਰ੍ਹਾਂ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦਾ ਪਤਾ ਲੱਗਦਿਆਂ ਹੀ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਵੀ ਮੌਕੇ ’ਤੇ ਪੁੱਜ ਗਈ ਪਰ ਫਾਇਰ ਕਰਨ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਏਅਰਪੋਰਟ 'ਤੇ ਬਣੇ ਰੇਲਵੇ ਸਟੇਸ਼ਨ ਵਰਗੇ ਹਾਲਾਤ, ਯਾਤਰੀਆਂ ਨੇ ਰਨਵੇਅ 'ਤੇ ਬੈਠ ਖਾਧਾ ਖਾਣਾ, ਸਰਕਾਰ ਨੇ ਭੇਜਿਆ ਨੋਟਿਸ
ਜ਼ਖਮੀ ਮਨਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਕੌਮੀ ਗੋਇਲ, ਹਰਸ਼ ਮਹਾਜਨ, ਵਿਨੋਦ ਜੈਨ ਅਤੇ 10 ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ, ਆਰਮ ਐਕਟ, ਕੁੱਟ-ਮਾਰ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਮਨਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਉਕਤ ਹਰਸ਼ ਮਹਾਜਨ ਨਾਲ ਲੜਾਈ ਹੋਈ ਸੀ, ਜਿਸ ਕਾਰਨ ਉਸ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਉਸ ਦੇ ਚਾਚਾ ਕੌਮੀ ਗੋਇਲ ਨੇ ਉਸ ਨੂੰ ਹਰਸ਼ ਮਹਾਜਨ ਨਾਲ ਸਮਝੌਤਾ ਕਰਨ ਲਈ ਬੁਲਾਇਆ। ਉਹ ਆਪਣੇ ਭਰਾ ਰਣਵੀਰ ਸਿੰਘ ਅਤੇ ਦੋਸਤ ਇੰਦਰਜੀਤ ਸਿੰਘ ਨਾਲ ਗਿਆ ਸੀ। ਸਮਝੌਤੇ ਦੌਰਾਨ ਉਨ੍ਹਾਂ ’ਚ ਤਕਰਾਰ ਹੋ ਗਈ ਅਤੇ ਦੂਜੀ ਧਿਰ ਦੇ ਲੋਕਾਂ ਨੇ ਆਪਣੇ ਪਿਸਤੌਲ ’ਚੋਂ 5-6 ਫਾਇਰ ਕੀਤੇ, ਜਿਨ੍ਹਾਂ ’ਚੋਂ 3 ਉਸ ਨੂੰ ਲੱਗੇ ਅਤੇ ਇਕ ਉਸ ਦੇ ਭਰਾ ਨੂੰ ਲੱਗਿਆ। ਜਦੋਂ ਉੱਥੇ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- Exams ਦੇ ਦਿਨਾਂ 'ਚ ਨਾ ਪਾਓ ਬੱਚਿਆਂ 'ਤੇ ਵਾਧੂ ਬੋਝ, ਜਾਣੋ ਬੱਚਿਆਂ ਨੂੰ ਤਿਆਰੀ ਕਰਵਾਉਣ ਦੇ ਹੋਰ ਜ਼ਰੂਰੀ ਟਿਪਸ
ਇੰਸ. ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਖਮੀਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਹੀ ਉਨ੍ਹਾਂ ’ਤੇ ਹਮਲਾ ਕਰਨ ਦੀ ਯੋਜਨਾ ਬਣਾਈ ਹੋਈ ਸੀ ਤਾਂ ਹੀ ਸਮਝੌਤਾ ਕਰਨ ਦੀ ਬਜਾਏ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਖ਼ੂਨ ਹੋ ਗਿਆ ਪਾਣੀ! ਪੈਸਿਆਂ ਦੇ ਲੈਣ-ਦੇਣ ਕਾਰਨ ਛੋਟੇ ਭਰਾ ਨੇ ਵੱਡੇ ਭਰਾ ਦਾ ਕੀਤਾ ਬੇਰਹਿਮੀ ਨਾਲ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8