ਫਿਰੋਜ਼ਪੁਰ ''ਚ ਭਾਜਪਾ ਆਗੂ ਦੇ ਘਰ ''ਤੇ ਨਕਾਬਪੋਸ਼ਾਂ ਵੱਲੋਂ ਪੈਟਰੋਲ ਬੰਬ ਨਾਲ ਹਮਲਾ, 12 ਰਾਊਂਡ ਕੀਤੇ ਫਾਇਰ
Thursday, Oct 20, 2022 - 01:30 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਛਾਉਣੀ ਦੀ ਕੁੰਮਹਾਰ ਮੰਡੀ 'ਚ ਭਾਜਪਾ ਆਗੂ ਕੁੰਵਰ ਪ੍ਰਤਾਪ ਸਿੰਘ ਦੇ ਘਰ ਬਾਹਰ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਵੱਲੋਂ ਪ੍ਰੈਟਰੋਲ ਬੰਬ ਦੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 12 ਤੋਂ 13 ਰਾਊਂਡ ਫਾਇਰ ਵੀ ਕੀਤੇ। ਜਾਣਕਾਰੀ ਮੁਤਾਬਕ ਕਾਰ ਸਵਾਰ 6 ਨਕਾਬਪੋਸ਼ਾਂ ਨੇ 12 ਵਜੇ ਦੇ ਕਰੀਬ ਭਾਜਪਾ ਆਗੂ ਦੇ ਘਰ ਬਾਹਰ ਗੋਲ਼ੀਆਂ ਚਲਾਈਆਂ ਅਤੇ ਕੈਮੀਕਲ ਸੁੱਟ ਕੇ ਘਰ ਦੇ ਗੇਟ ਨੂੰ ਅੱਗ ਲਾ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਤਾਬੜ-ਤੋੜ ਫਾਇਰਿੰਗ ਕੀਤੀ।
ਇਹ ਵੀ ਪੜ੍ਹੋ- ਹਸਪਤਾਲ 'ਚ ਰੋਂਦਾ ਵਿਅਕਤੀ ਪੈਰੀਂ ਪਿਆ ਤਾਂ CM ਮਾਨ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ, ਭਾਵੁਕ ਕਰ ਦੇਵੇਗੀ ਇਹ ਵੀਡੀਓ
ਇਹ ਸਾਰੀ ਘਟਨਾ ਘਰ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਸੰਬੰਧੀ ਗੱਲ ਕਰਦਿਆਂ ਭਾਜਪਾ ਆਗੂ ਕੁੰਵਰ ਦੇ ਮੁੰਡੇ ਕੁੰਵਰ ਅਬੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਦੀ ਜਾਣਕਾਰੀ ਕੈਂਟ ਥਾਣਾ ਪੁਲਸ ਨੂੰ ਦੇ ਦਿੱਤੀ ਗਈ। ਪੁਲਸ ਪਾਰਟੀ ਨੇ ਮੌਕੇ 'ਤੇ ਆ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਸ ਵੇਲੇ ਘਰ ਵਿੱਚ ਉਸਦੇ ਪਿਤਾ-ਮਾਤਾ ਅਤੇ ਉਹ ਮੌਜੂਦ ਸਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਚਿੱਟੇ ਰੰਗ ਦੀ ਸਵਿਫਟ ਕਾਰ 'ਚ ਫ਼ਰਾਰ ਹੋ ਗਏ। ਪੁਲਸ ਨੂੰ ਸੀ. ਸੀ. ਟੀ. ਵੀ. ਫੁਟੇਜ ਉਪਲਬਧ ਕਰਵਾ ਦਿੱਤੀ ਗਈ ਹੈ ਅਤੇ ਪੁਲਸ ਨੇ ਭਰੋਸਾ ਦਿੱਤਾ ਹੈ , ਕਿ ਹਮਲਾਵਰਾਂ ਖ਼ਿਲਾਫ਼ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।