ਦੀਵਾਲੀ ਦੌਰਾਨ ਸ਼ਹਿਰ ''ਚ 78 ਥਾਈਂ ਲੱਗੀ ਅੱਗ, ਫਾਇਰ ਬ੍ਰਿਗੇਡ ਨੂੰ ਕਰਨੀ ਪਈ ਕਾਫ਼ੀ ਮੁਸ਼ੱਕਤ

Sunday, Nov 03, 2024 - 12:57 AM (IST)

ਦੀਵਾਲੀ ਦੌਰਾਨ ਸ਼ਹਿਰ ''ਚ 78 ਥਾਈਂ ਲੱਗੀ ਅੱਗ, ਫਾਇਰ ਬ੍ਰਿਗੇਡ ਨੂੰ ਕਰਨੀ ਪਈ ਕਾਫ਼ੀ ਮੁਸ਼ੱਕਤ

ਲੁਧਿਆਣਾ (ਰਾਜ/ਹਿਤੇਸ਼)- ਦੀਵਾਲੀ ਦੇ ਤਿਉਹਾਰ ਦੌਰਾਨ 31 ਅਕਤੂਬਰ ਤੇ 1 ਨਵੰਬਰ ਨੂੰ ਮਹਾਨਗਰ ’ਚ ਪਟਾਕਿਆਂ ਕਾਰਨ 78 ਤੋਂ ਵੱਧ ਵੱਖ-ਵੱਖ ਥਾਵਾਂ ’ਤੇ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਅੱਗ ਲੱਗਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਸਾਮਾਨ ਦਾ ਨੁਕਸਾਨ ਜ਼ਰੂਰ ਹੋਇਆ ਹੈ ਪਰ ਕੋਈ ਵੱਡੀ ਦੁਰਘਟਨਾ ਵਾਪਰਨ ਤੋਂ ਬਚਾਅ ਰਿਹਾ ਕਿਉਂਕਿ ਫਾਇਰ ਬ੍ਰਿਗੇਡ ਵੱਲੋਂ ਸ਼ਹਿਰ ’ਚ ਪਹਿਲਾਂ ਹੀ 5 ਸਟੇਸ਼ਨਾਂ ਦੇ ਨਾਲ 5 ਹੋਰ ਅਸਥਾਈ ਫਾਇਰ ਸਟੇਸ਼ਨ ਵੀ ਬਣਾਏ ਗਏ ਸਨ, ਜਿਸ ਦਾ ਫਾਇਦਾ ਇਹ ਮਿਲਿਆ ਕਿ ਹਰ ਜਗ੍ਹਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੁਝ ਸਮੇਂ ਦੇ ਵਕਫੇ ’ਚ ਪੁੱਜ ਗਈਆਂ।

ਪਹਿਲੇ ਮਾਮਲੇ ਵਿਚ ਬੀਤੀ ਰਾਤ ਸਭ ਤੋਂ ਵੱਡੀ ਅੱਗ ਦੀ ਘਟਨਾ ਗੁਰਦੁਆਰਾ ਆਲਮਗੀਰ ਸਾਹਿਬ ਕੋਲ ਪਿੰਡ ਜਰਖੜ ’ਚ ਵਾਪਰੀ। ਇਥੇ ਪਲਾਸਟਿਕ ਦੇ ਸਾਮਾਨ ਦਾ ਗੋਦਾਮ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਪਟਾਕੇ ਦੀ ਚੰਗਿਆੜੀ ਕਾਰਨ ਲੱਗੀ, ਜਿਸ ਦਾ ਪਤਾ ਲੱਗਦੇ ਹੀ ਲੋਕ ਖੁਦ ਹੀ ਅੱਗ ਬੁਝਾਉਣ ’ਚ ਜੁਟੇ ਗਏ ਪਰ ਅੱਗ ਵਧਦੀ ਦੇਖ ਕੇ ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ। ਰਾਤ 12 ਵਜੇ ਤੱਕ ਪਿੰਡ ਜਾਖੜ ’ਚ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਮੁਲਾਜ਼ਮ ਡਿਊਟੀ ’ਤੇ ਤਾਇਨਾਤ ਸਨ। ਅੱਗ ਲੱਗਣ ਕਾਰਨ ਲੱਖਾਂ ਦਾ ਪਲਾਸਟਿਕ ਸੜ ਗਿਆ।

PunjabKesari

ਦੂਜੇ ਮਾਮਲੇ ’ਚ ਪਟਾਕੇ ਦੀ ਚੰਗਿਆੜੀ ਡਿੱਗਣ ਕਾਰਨ ਪੁਲਸ ਲਾਈਨ ’ਚ ਖੜ੍ਹੇ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਅੱਗ ਫੈਲ ਗਈ। ਅੱਗ ਲੱਗਣ ਦੀ ਖਬਰ ਫੈਲਦੇ ਹੀ ਪੁਲਸ ਲਾਈਨ ’ਚ ਵੀ ਹਫੜਾ-ਦਫੜੀ ਮਚ ਗਈ। ਪੁਲਸ ਲਾਈਨ ’ਚ ਵੱਡੀ ਗਿਣਤੀ ’ਚ ਵਾਹਨ ਸੜ ਗਏ ਹਨ। ਪੁਲਸ ਅਧਿਕਾਰੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬਿਗ੍ਰੇਡ ਮੁਲਾਜ਼ਮਾਂ ਨੇ ਮੌਕੇ ’ਤੇ ਸਥਿਤੀ ਸੰਭਾਲੀ ਅਤੇ ਕਰੀਬ 2 ਘੰਟੇ ਦੀ ਸਖਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅਜੇ ਇਹ ਨਹੀਂ ਪਤਾ ਲੱਗ ਸਕਿਆ ਕਿ ਜਿਹੜੇ ਵਾਹਨ ਸੜੇ ਹਨ, ਉਹ ਕਿਸ ਮਾਮਲੇ ’ਚ ਬੰਦ ਸਨ। ਪੁਲਸ ਅਧਿਕਾਰੀ ਸੜੇ ਵਾਹਨਾਂ ਦੀ ਪੁਸ਼ਟੀ ਕਰਨਗੇ।

PunjabKesari

ਇਹ ਵੀ ਪੜ੍ਹੋ- ਅੱਧੀ ਰਾਤੀਂ ਮੁੜ ਦਹਿਲਿਆ ਪੰਜਾਬ, ਗੋ.ਲ਼ੀਆਂ ਮਾਰ ਕੇ ਸੋਹਣੇ-ਸੁਨੱਖੇ ਨੌਜਵਾਨ ਨੂੰ ਉਤਾਰ'ਤਾ ਮੌ.ਤ ਦੇ ਘਾਟ

ਇਸੇ ਹੀ ਤਰ੍ਹਾਂ ਤੀਜੇ ਮਾਮਲੇ ’ਚ ਸਿਵਲ ਹਸਪਤਾਲ ਦੇ ਪਿੱਛੇ ਬਣੀ ਮੌਰਚਰੀ ਕੋਲ ਬਣੇ ਕੂੜੇ ’ਚ ਪਟਾਕੇ ਦੀ ਚੰਗਿਆੜੀ ਡਿੱਗਣ ਕਾਰਨ ਅੱਗ ਲੱਗ ਗਈ। ਧੂੰਆਂ ਉੱਠਦਾ ਦੇਖ ਕੇ ਰਾਤ ਨੂੰ ਮੌਜੂਦ ਮੁਲਾਜ਼ਮਾਂ ਨੇ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਇਆ। ਜਦੋਂਕਿ ਚੌਥੇ ਮਾਮਲੇ ’ਚ ਟਿੱਬਾ ਰੋਡ ਦੇ ਗੁਰਮੇਲ ਪਾਰਕ ਨੇੜੇ ਪਲਾਸਟਿਕ ਫੈਕਟਰੀ ਦੇ ਗੋਦਾਮ ’ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਗਰਾਊਂਡ ਫਲੋਰ ’ਤੇ ਪਿਆ ਮਾਲ ਸੁਆਹ ਹੋ ਗਿਆ। ਇਲਾਕੇ ਦੇ ਲੋਕਾਂ ਮੁਤਾਬਕ ਪਲਾਸਟਿਕ ਦਾ ਮਾਲ ਇੰਨਾ ਜ਼ਿਆਦਾ ਭਰਿਆ ਹੋਇਆ ਸੀ ਕਿ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਅੱਗ ਬੁਝਾਉਣ ’ਚ ਕਾਫੀ ਦਿੱਕਤ ਆਈ। ਇਲਾਕੇ ਦੀ ਬਿਜਲੀ ਬੰਦ ਕਰਵਾ ਕੇ ਕਰੀਬ ਡੇਢ ਘੰਟੇ ਤੱਕ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਅੱਗ ’ਤੇ ਕਾਬੂ ਪਾਇਆ।

PunjabKesari

ਇਸੇ ਹੀ ਤਰ੍ਹਾਂ 5ਵੇਂ ਮਾਮਲੇ ’ਚ ਗੁਰੂ ਅਰਜਨ ਦੇਵ ਨਗਰ, ਗਲੀ ਨੰ.6 ’ਚ ਕਿਡ ਏਡ ਨਾਮੀ ਹੌਜ਼ਰੀ ਫੈਕਟਰੀ ਦੀ ਤੀਜੀ ਮੰਜ਼ਿਲ ’ਤੇ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਹੌਜ਼ਰੀ ਦਾ ਸਾਮਾਨ ਅਤੇ ਕੁਝ ਮਸ਼ੀਨਾਂ ਨੁਕਸਾਨੀਆਂ ਗਈਆਂ। ਇਸੇ ਤਰ੍ਹਾਂ ਦੁਪਹਿਰ 12.30 ਵਜੇ ਤੱਕ ਅੱਗ ਲੱਗਣ ਦੀਆਂ ਇੱਕਾ-ਦੁੱਕਾ ਘਟਨਾਵਾਂ ਹੁੰਦੀਆਂ ਰਹੀਆਂ।

ਇਹ ਵੀ ਪੜ੍ਹੋ- ਨਵਜੋਤ ਕੌਰ ਸਿੱਧੂ ਨੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਕੀਤੀ ਮੁਲਾਕਾਤ, ਛਿੜੀ ਨਵੀਂ ਸਿਆਸੀ ਚਰਚਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News