ਫਾਈਨਾਂਸ ਕੰਪਨੀ ’ਚ ਵਿਆਜ ਦੇਣ ਦਾ ਝਾਂਸਾ ਦੇ ਕੇ ਠੱਗੇ 1 ਲੱਖ
Saturday, Nov 10, 2018 - 12:46 AM (IST)
ਮੋਗਾ, (ਅਾਜ਼ਾਦ)- ਮਾਣੂੰਕੇ ਨਿਵਾਸੀ ਸੁਖਮੰਦਰ ਸਿੰਘ ਨੇ ਦੋ ਵਿਅਕਤੀਆਂ ’ਤੇ ਫਾਈਨਾਂਸ ਕੰਪਨੀ ’ਚ ਪੈਸੇ ਜਮ੍ਹਾ ਕਰਵਾ ਕੇ ਚੰਗਾ ਵਿਆਜ ਦੇਣ ਦਾ ਝਾਂਸਾ ਦੇ ਕੇ ਇਕ ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੁਖਮੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਨੇ ਕਿਹਾ ਕਿ ਉਹ ਅਪਾਹਿਜ ਹੈ ਅਤੇ ਮੈਨੂੰ ਚਰਨਜੀਤ ਸ਼ਰਮਾ ਅਤੇ ਰੁਪਿੰਦਰ ਸਿੰਘ ਨਿਵਾਸੀ ਜ਼ੀਰਾ (ਫਿਰੋਜ਼ਪੁਰ) ਨੇ ਕਿਹਾ ਕਿ ਉਹ ਕਲੇਰ ਕੰਪਲੈਕਸ ਮੋਗਾ ਵਿਚ ਨੇਚਰ-ਵੇਅ ਫਾਈਨਾਂਸ ਕੰਪਨੀ ਲਈ ਕੰਮ ਕਰਦੇ ਹਨ, ਜੇਕਰ ਤੂੰ ਸਾਡੀ ਕੰਪਨੀ ਵਿਚ ਪੈਸੇ ਜਮ੍ਹਾ ਕਰਵਾਏਗਾ ਤਾਂ ਤੈਨੂੰ ਚੰਗਾ ਵਿਆਜ ਮਿਲੇਗਾ, ਜਿਸ ’ਤੇ ਉਨ੍ਹਾਂ ਮੈਨੂੰ ਆਪਣੇ ਝਾਂਸੇ ਵਿਚ ਲੈ ਲਿਆ ਅਤੇ ਮੈਂ 26 ਮਾਰਚ ਨੂੰ ਇਕ ਲੱਖ ਰੁਪਏ ਉਨ੍ਹਾਂ ਨੂੰ ਕੰਪਨੀ ਖਾਤੇ ’ਚ ਜਮ੍ਹਾ ਕਰਵਾਉਣ ਲਈ ਦੇ ਦਿੱਤੇ ਪਰ ਮੈਨੂੰ ਉਨ੍ਹਾਂ ਦੋ ਸਾਲ ਤੱਕ ਕੋਈ ਵੀ ਦਸਤਾਵੇਜ਼ ਨਹੀਂ ਦਿੱਤੇ। ਮੈਨੂੰ ਕਿਹਾ ਗਿਆ ਸੀ ਕਿ ਉਹ 1600 ਰੁਪਏ ਹਰ ਮਹੀਨੇ ਤੈਨੂੰ ਵਿਆਜ ਦੇਣਗੇ ਪਰ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਇਨ੍ਹਾਂ ਨੇ ਪੈਸੇ ਕਿਸੇ ਕੰਪਨੀ ਵਿਚ ਜਮ੍ਹਾ ਨਹੀਂ ਕਰਵਾਏ ਅਤੇ ਆਪਣੇ ਕੋਲ ਹੀ ਰੱਖ ਲਏ, ਜਿਸ ’ਤੇ ਮੈਂ ਥਾਣਾ ਸਿਟੀ ਮੋਗਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਤਾਂ ਉਹ ਮੈਨੂੰ 1300 ਰੁਪਏ ਮਹੀਨਾ ਦੇਣ ਲੱਗ ਪਏ ਪਰ ਬਾਅਦ ਵਿਚ ਉਨ੍ਹਾਂ ਮੈਨੂੰ ਪੈਸੇ ਦੇਣੇ ਬੰਦ ਕਰ ਦਿੱਤੇ, ਜਿਸ ’ਤੇ ਮੈਂ ਕਥਿਤ ਦੋਸ਼ੀਆਂ ਨੂੰ ਮੈਨੂੰ ਸਾਰੇ ਵਾਪਸ ਕਰਨ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗੇ, ਜਿਸ ’ਤੇ ਮੈਂ ਪੰਚਾਇਤ ਰਾਹੀਂ ਗੱਲਬਾਤ ਕੀਤੀ ਤਾਂ ਉੁਨ੍ਹਾਂ ਮੈਨੂੰ 30 ਹਜ਼ਾਰ ਰੁਪਏ ਅਤੇ 40-40 ਹਜ਼ਾਰ ਰੁਪਏ ਦੇ ਦੋ ਚੈੱਕ ਦੇ ਦਿੱਤੇ ਅਤੇ ਬਾਕੀ ਪੈਸੇ ਚੈੱਕ ਕੈਸ਼ ਹੋਣ ਦੇ ਬਾਅਦ ਦੇਣ ਦੀ ਗੱਲਬਾਤ ਤੈਅ ਹੋਈ ਪਰ ਉਹ ਚੈੱਕ ਬੈਂਕ ’ਚ ਪੈਸੇ ਨਾ ਹੋਣ ’ਤੇ ਪਾਸ ਨਹੀਂ ਹੋਏ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੇਰੇ ਨਾਲ ਧੋਖਾਦੇਹੀ ਕੀਤੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਥਾਣਾ ਸਿਟੀ ਮੋਗਾ ਨੂੰ ਕਰਨ ਦਾ ਹੁਕਮ ਦਿੱਤਾ। ਪੁਲਸ ਵੱਲੋਂ ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਚਰਨਜੀਤ ਸ਼ਰਮਾ ਅਤੇ ਰੁਪਿੰਦਰ ਸਿੰਘ ਖਿਲਾਫ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
