ਪਿਟਬੁੱਲ (ਕੁੱਤੇ) ਦੇ ਬਕਾਏ ਨੂੰ ਲੈ ਕੇ ਸਕੂਲੀ ਬੱਚਿਆਂ ’ਚ ਝਗਡ਼ਾ

Friday, Sep 21, 2018 - 06:12 AM (IST)

ਪਿਟਬੁੱਲ (ਕੁੱਤੇ) ਦੇ ਬਕਾਏ ਨੂੰ ਲੈ ਕੇ ਸਕੂਲੀ ਬੱਚਿਆਂ ’ਚ ਝਗਡ਼ਾ

ਸਮਾਣਾ, (ਦਰਦ)- ਪਿਟਬੁੱਲ (ਕੁੱਤੇ) ਦੀ ਅਦਾਇਗੀ ਨੂੰ ਲੈ ਕੇ ਵੀਰਵਾਰ ਦੁਪਹਿਰ ਭਾਖਡ਼ਾ ਨਹਿਰ ਦੇ ਪੁਲ ’ਤੇ ਸਕੂਲੀ ਬੱਚਿਆਂ ਦੇ 2  ਧੜਿਅਾਂ ਵਿਚ ਹੋਏ ਝਗਡ਼ੇ ’ਚ ਤੇਜ਼ਧਾਰ ਹਥਿਆਰਾਂ ਅਤੇ ਡਾਂਗਾਂ ਵਰਤਣ ਨਾਲ ਚਾਚਾ-ਭਤੀਜਾ ਸਣੇ 4 ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।  ਹਸਪਤਾਲ ਵਿਚ ਜ਼ੇਰੇ-ਇਲਾਜ ਨਿੱਜੀ ਸਕੂਲ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਵਾਸੀ ਕਾਕਡ਼ਾ ਨੇ ਦੱਸਿਆ ਕਿ ਆਪਣੀ ਕਲਾਸ ਦੇ ਵਿਦਿਆਰਥੀ  ਵਿਕਰਮਜੀਤ ਨੂੰ ਇਕ ਪਿਟਬੁੱਲ ਨਸਲ ਦਾ ਕੁੱਤਾ 4500 ਰੁਪਏ ’ਚ ਦਿਵਾਇਆ ਸੀ। ਉਸ ਦਾ ਇਕ ਹਜ਼ਾਰ ਰੁਪਇਆ ਬਕਾਇਆ ਸੀ। ਉਸ ਦੀ ਮੰਗ ਨੂੰ ਲੈ ਕੇ ਉਨ੍ਹਾਂ ਵਿਚ ਆਪਸੀ ਰੰਜਿਸ਼ ਪੈਦਾ ਹੋ ਗਈ। ਅੱਜ ਉਸੇ ਨੂੰ ਲੈ ਕੇ ਲਡ਼ਾਈ ਝਗਡ਼ੇ ਵਿਚ ਬਿਕਰਮਜੀਤ ਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਕੇ ਉਸ ਅਤੇ ਬਚਾਉਣ ਆਏ ਉਸ ਦੇ ਚਾਚਾ ਭੁਪਿੰਦਰ ਸਿੰਘ ਵਾਸੀ ਕਾਕਡ਼ਾ ਨੂੰ ਗੰਭੀਰ ਜ਼ਖਮੀ ਕਰ ਦਿੱਤਾ।  ਦੂਜੇ ਪੱਖ ਦੇ ਵਿਕਰਮਜੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਾਸੀ ਬਠੋਈ ਨੇ ਵੀ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ ਲਾਇਆ।  ਸਿਵਲ ਹਸਪਤਾਲ ਦੇ  ਡਾ. ਦੀਪਿਕਾ ਬਾਂਸਲ ਨੇ ਦੱਸਿਆ ਕਿ ਵਿਕਰਮਜੀਤ ਨੂੰ ਇਲਾਜ ਲਈ ਪਟਿਆਲਾ ਰੈਫਰ ਕੀਤਾ ਜਾ ਰਿਹਾ ਹੈ। ਮਾਮਲੇ ਸਬੰਧੀ ਸਿਟੀ ਪੁਲਸ ਦੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਪੱਖਾਂ ਦੇ ਜ਼ਖਮੀਆਂ ਦੇ ਬਿਆਨ ਦਰਜ ਕਰ ਲਏ ਹਨ। ਜਾਂਚ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News