ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਤਸਕਰ ਕਾਬੂ

06/24/2020 3:35:48 PM

ਫ਼ਿਰੋਜ਼ਪੁਰ (ਕੁਮਾਰ, ਮਨਦੀਪ) : ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਪੁਲਸ ਵਲੋਂ ਇਕ ਤਸਕਰ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਉਕਤ ਤਸਕਰ ਤੋਂ ਪੁੱਛਗਿੱਛ ਦੌਰਾਨ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਪੁਲਸ ਨੇ ਬੀ.ਐੱਸ.ਐੱਫ਼. ਦੀ 136 ਬਟਾਲੀਅਨ ਨਾਲ ਮਿਲ ਕੇ ਤਸਕਰ ਦੀ ਨਿਸ਼ਾਨਦੇਹੀ 'ਤੇ ਬੀ.ਓ.ਪੀ. ਸ਼ੰਮੀ ਏਰੀਏ 'ਚ ਸਰਚ ਅਭਿਆਨ ਚਲਾਉਂਦਿਆਂ ਹੈਰੋਇਨ ਦੀਆਂ ਭਰੀਆਂ ਦੋ ਪਲਾਸਟਿਕ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਬਰਾਮਦ ਕੀਤੀ ਗਈ ਹੈਰੋਇਨ ਪਾਕਿਸਤਾਨੀ ਤਸਕਰ ਵਲੋਂ ਭਾਰਤੀ ਤਸਕਰ ਨੂੰ ਭੇਜੀ ਗਈ ਸੀ, ਜਿਸ ਦੀ ਕੌਮਾਂਤਰੀ ਕੀਮਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਖ਼ਬਰ ਲਿਖੇ ਜਾਣ ਤੱਕ ਬੀ.ਐੱਸ.ਐੱਫ਼. ਵਲੋਂ ਸਰਚ ਅਭਿਆਨ ਜਾਰੀ ਹੈ। 

ਇਹ ਵੀ ਪੜ੍ਹੋਂ : ਟੈੱਟ ਪਾਸ ਇਹ ਕੁੜੀ ਝੋਨਾ ਲਾਉਣ ਲਈ ਮਜਬੂਰ, ਹਾਲਾਤ ਵੇਖ ਭਰ ਜਾਵੇਗਾ ਮਨ


Baljeet Kaur

Content Editor

Related News