ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ

06/25/2019 5:48:16 PM

ਫਾਜ਼ਿਲਕਾ (ਨਾਗਪਾਲ) - ਜ਼ਿਲਾ ਫਾਜ਼ਿਲਕਾ ਦੇ ਪਿੰਡ ਸੂਰਧਾਰੀ ਦੇ ਰਹਿਣ ਵਾਲੇ ਇਕ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਬਚਨ ਸਿੰਘ (45) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਕਿਸਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਗੁਰਬਚਨ ਸਿੰਘ ਬੀਤੀ ਰਾਤ ਪਾਣੀ ਵਾਲੀ ਮੋਟਰ ਚਲਾਉਣ ਲਈ ਆਪਣੇ ਖੇਤਾਂ 'ਚ ਗਿਆ ਸੀ। ਰੌਸ਼ਨੀ ਲਈ ਬੱਲਬ ਲਗਾਉਂਦੇ ਸਮੇਂ ਉਸ ਨੂੰ ਕਰੰਟ ਪੈ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਕਾਫੀ ਸਮੇਂ ਤੱਕ ਜਦੋਂ ਉਹ ਘਰ ਵਾਪਸ ਨਹੀਂ ਆਇਆ ਤਾਂ ਉਸ ਦੇ ਪਰਿਵਾਰ ਵਾਲੇ ਖੇਤਾਂ 'ਚ ਚੱਲੇ ਗਏ, ਜਿਨ੍ਹਾਂ ਨੇ ਗੁਰਬਚਨ ਦੀ ਲਾਸ਼ ਮੋਟਰ ਵਾਲੀ ਕੋਠੀ 'ਚ ਪਈ ਹੋਈ ਦੇਖੀ, ਜਿਸ ਦੇ ਹੱਥ 'ਚ ਬਿਜਲੀ ਦੀ ਤਾਰ ਸੀ। ਮ੍ਰਿਤਕ ਕਿਸਾਨ ਦੇ 2 ਛੋਟੇ-ਛੋਟੇ ਬੱਚੇ ਹਨ। ਪੀੜਤ ਪਰਿਵਾਰ ਵਲੋਂ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ।


rajwinder kaur

Content Editor

Related News