ਕਿਸਾਨਾਂ ਨੇ ਕੱਢਿਆ ਟਰੈਕਟਰ ਚੇਤਨਾ ਮਾਰਚ, ਕੇਂਦਰ ਸਰਕਾਰ ਖ਼ਿਲਾਫ ਕੀਤੀ ਨਾਅਰੇਬਾਜ਼ੀ

01/21/2021 2:24:20 PM

ਧਰਮਕੋਟ(ਸਤੀਸ਼)-ਕੇਂਦਰ ਸਰਕਾਰ ਦੇ ਖੇਤੀ ਸੰਬੰਧੀ ਕਾਲ਼ੇ ਕਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਸੰਘਰਸ ਦਿਨ ਬ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ  ਪਰੇਡ ਦੇ ਦਿੱਤੇ ਜਾਂਦੇ ਤਹਿਤ ਅੱਜ ਧਰਮਕੋਟ ਦਾਣਾ ਮੰਡੀ ਤੋਂ ਸੈਂਕੜਿਆਂ ਦੀ ਤਦਾਦ 'ਚ ਟਰੈਕਟਰਾਂ ਨਾਲ ਕਿਸਾਨਾਂ ਨੇ ਟਰੈਕਟਰ ਚੇਤਨਾ ਮਾਰਚ ਕੱਢਿਆ। ਦਾਣਾ ਮੰਡੀ 'ਚ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਆਪਣਾ ਅਡ਼ੀਅਲ ਰਵਈਆ ਛੱਡ ਕੇ ਖੇਤੀਬਾੜੀ ਸਬੰਧੀ ਕਾਨੂੰਨਾਂ ਨੂੰ ਰੱਦ ਕਰੇ ਅਤੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰੇ।

ਇਸ ਮੌਕੇ ਤੇ ਕਿਸਾਨਾਂ ਨੇ ਦੱਸਿਆ ਕਿ ਦਿੱਲੀ ਵਿਖੇ 26 ਜਨਵਰੀ ਨੂੰ ਹੋਣ ਵਾਲੀ ਪਰੇਡ 'ਚ ਧਰਮਕੋਟ ਹਲਕੇ ਤੋਂ ਵੱਡੀ ਗਿਣਤੀ 'ਚ ਟਰੈਕਟਰ ਸ਼ਾਮਲ ਹੋਣਗੇ। ਇਸ ਮੌਕੇ ਬਾਬਾ ਮੰਗਾ ਸਿੰਘ ਗੁਰਦੁਆਰਾ ਹਜ਼ੂਰ ਸਾਹਿਬ ਵਾਲੇ, ਨਛੱਤਰ ਸਿੰਘ ਰਸੂਲਪੁਰ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਪਵਨਦੀਪ ਸਿੰਘ ਜੋਸਨ ਅੰਮੀਵਾਲ, ਸਰਵਪ੍ਰੀਤ ਸਿੰਘ ਸਰਪੰਚ, ਗੁਰਨਾਮ ਸਿੰਘ ਭੁੱਲਰ ਕਮਾਲਕੇ, ਗੁਰਬੀਰ ਸਿੰਘ ਗੋਗਾ ਸਰਪੰਚ, ਗੁਰਦਿਆਲ ਸਿੰਘ ਬੁੱਟਰ ਸਰਪੰਚ, ਨਰਿੰਦਰ ਸਿੰਘ ਪਪੂ ਭੋਡੀਵਾਲ, ਗੁਰਤਾਰ ਸਿੰਘ ਕਮਾਲਕੇ, ਦਵਿੰਦਰ ਸਿੰਘ ਭੋਲਾ, ਸਤਨਾਮ ਸਿੰਘ, ਭਜਨ ਸਿੰਘ ਸਰਪੰਚ , ਪਿ੍ਤਪਾਲ ਸਿੰਘ ਸਰਪੰਚ, ਤਲਵਿੰਦਰਜੀਤ ਸਿੰਘ ਲਾਡੀ, ਸੰਗਰਾਮ ਸਿੰਘ ਇੱਜਤ ਵਾਲਾ, ਸੁਰਜਨ ਸਿੰਘ, ਬਲਕਾਰ ਸਿੰਘ ਇਜਤਵਾਲਾ, ਭੁਪਿੰਦਰ ਸਿੰਘ ਰਸੂਲਪੁਰ, ਮੋਹਣ ਸਿੰਘ, ਸੇਵਾ ਸਿੰਘ ,ਨਛੱਤਰ ਸਿੰਘ ਸਾਬਕਾ ਸਰਪੰਚ ਬਾਕਰ ਵਾਲਾ, ਉਧਮ ਸਿੰਘਕੋਟ ਮੁਹੰਮਦ ਖਾ, ਦਿਲਬਾਗ ਸਿੰਘ ਕਮਾਲਕੇ, ਬਲਵੀਰ ਸਿੰਘ ਮਾਨ ,ਰਾਜਬੀਰ ਸਿੰਘ ,ਤਜਿੰਦਰ ਸਿੰਘ, ਹਰਮੰਦਰ ਸਿੰਘ, ਜੋਬਨ ਸਿੰਘ ਨੂਰਪੁਰ ਹਕੀਮਾਂ, ਗੁਰਸੇਵਕ ਸਿੰਘ ਭੁੱਲਰ ,ਬਲਵਿੰਦਰ ਸਿੰਘ, ਦਰਸ਼ਨ ਸਿੰਘ ਨੰਬਰਦਾਰ ਫਿਰੋਜਵਾਲ, ਸਤਨਾਮ ਸਿੰਘ ਜੀਦੜਾ, ਗੁਰਸ਼ਰਨ ਸਿੰਘ ਸਰਪੰਚ, ਰੇਸ਼ਮ ਸਿੰਘ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।     


Aarti dhillon

Content Editor

Related News