ਮੋਗਾ 'ਚ ਕਿਸਾਨਾਂ ਨੇ ਮਿਸ਼ਾਲਾਂ ਜਲਾ ਮਨਾਈ ਕਾਲੀ ਦੀਵਾਲੀ

Saturday, Nov 14, 2020 - 06:14 PM (IST)

ਮੋਗਾ 'ਚ ਕਿਸਾਨਾਂ ਨੇ ਮਿਸ਼ਾਲਾਂ ਜਲਾ ਮਨਾਈ ਕਾਲੀ ਦੀਵਾਲੀ

ਮੋਗਾ (ਵਿਪਨ)-ਮੋਗਾ 'ਚ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ ਅੱਜ ਇਥੇ 45ਵੇਂ ਦਿਨ 'ਚ ਪਹੁੰਚ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਸਿਰਫ ਅੱਗ ਲਗਾਉਣਾ ਹੀ ਨਹੀਂ ਜਾਣਦੇ ਸਗੋਂ ਬੁੱਟੇ ਲਗਾ ਗ੍ਰੀਨ ਦੀਵਾਲੀ ਮਨਾਉਣਾ ਵੀ ਜਾਣਦੇ ਹਨ। ਉੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਕੇਂਦਰ ਦੇ ਨੁਮਾਇੰਦਿਆਂ ਨਾਲ ਜੋ ਜਿਹੜੀ ਮੀਟਿੰਗ ਸੀ ਉਸ 'ਚ ਅਸੀਂ ਆਪਣਾ ਰੁਖ ਰੱਖਣ 'ਚ 100 ਫੀਸਦੀ ਸਫਲ ਰਹੇ।

PunjabKesari

ਇਹ ਵੀ ਪੜ੍ਹੋ :-ਕੋਰੋਨਾ ਵਾਇਰਸ ਦਾ ਵਧ ਰਿਹਾ ਕਹਿਰ, ਹਾਰ ਤੋਂ ਬਾਅਦ ਵੀ ਟਰੰਪ ਨਹੀਂ ਲੈ ਰਹੇ ਕੋਈ ਦਿਲਚਸਪੀ

18 ਤਰੀਕ ਨੂੰ ਕਿਸਾਨ ਭਵਨ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਨੇ ਇਕ ਮੀਟਿੰਗ ਰੱਖੀ ਹੈ ਜਿਸ 'ਚ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਜੇਕਰ ਕੇਂਦਰ ਸਰਕਾਰ ਵੱਲੋਂ ਇਹ ਕਾਲੇ ਕਾਨੂੰਨ ਰੱਦ ਨਾ ਕੀਤੇ ਗਏ ਤਾਂ 26 ਅਤੇ 27 ਤਰੀਕ ਨੂੰ ਕੇਂਦਰ ਸਰਕਾਰ ਨੂੰ ਘੇਰਿਆ ਜਾਵੇਗਾ ਅਤੇ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇਗਾ।

PunjabKesari

ਇਹ ਵੀ ਪੜ੍ਹੋ :-ਵੋਡਾ-ਆਈਡੀਆ ਦੇ ਇਸ ਪਲਾਨ ’ਚ ਮਿਲੇਗਾ ਅਨਲਿਮਟਿਡ ਡਾਟਾ ਤੇ Amazon Prime ਦੀ ਫ੍ਰੀ ਸਬਸਕ੍ਰਿਪਸ਼ਨ


author

Karan Kumar

Content Editor

Related News