ਕਿਸਾਨ ਨੇਤਾਵਾਂ ਵਲੋਂ ਕੇਂਦਰ ਦਾ ਸੱਦਾ ਕਬੂਲ ਕਰਨਾ ਸਵਾਗਤਯੋਗ : ਅਸ਼ਵਨੀ ਸ਼ਰਮਾ

Tuesday, Nov 10, 2020 - 09:56 PM (IST)

ਚੰਡੀਗੜ੍ਹ,(ਸ਼ਰਮਾ)-ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਕਿਸਾਨ ਨੇਤਾਵਾਂ ਵਲੋਂ ਖੇਤੀਬਾੜੀ ਬਿੱਲਾਂ ਸਬੰਧੀ ਅਤੇ ਪੰਜਾਬ 'ਚ ਰੇਲਵੇ ਸੇਵਾਵਾਂ ਨੂੰ ਫਿਰ ਸ਼ੁਰੂ ਕਰਨ 'ਤੇ ਗੱਲਬਾਤ ਕਰਨ ਲਈ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਗੱਲਬਾਤ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। 13 ਨਵੰਬਰ ਨੂੰ ਦਿੱਲੀ ਵਿਚ ਗੱਲਬਾਤ ਲਈ 7 ਕਿਸਾਨ ਸੰਗਠਨਾਂ ਦੇ ਨੇਤਾਵਾਂ ਨੂੰ ਸੱਦਿਆ ਗਿਆ ਹੈ। ਇਸ ਸਬੰਧੀ ਕੇਂਦਰੀ ਖੇਤੀਬਾੜੀ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਸਾਨ ਨੇਤਾਵਾਂ ਨੂੰ ਭਰੋਸਾ ਦਿੱਤਾ ਹੈ ਕਿ ਦੋਵੇਂ ਕੇਂਦਰੀ ਮੰਤਰੀ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਮੌਜੂਦ ਰਹਿਣਗੇ। ਅਸ਼ਵਨੀ ਸ਼ਰਮਾ ਨੇ ਉਮੀਦ ਜਤਾਈ ਕਿ ਕਿਸਾਨ ਨੇਤਾਵਾਂ ਨਾਲ ਹੋਣ ਵਾਲੀ ਗੱਲਬਾਤ ਤੋਂ ਬਾਅਦ ਸੂਬੇ ਵਿਚ ਰੁਕੀਆਂ ਰੇਲ ਸੇਵਾਵਾਂ ਬਹਾਲ ਹੋ ਸਕਣਗੀਆਂ ਅਤੇ ਸੂਬੇ ਵਿਚ ਸਾਮਾਨ ਦੀ ਆਵਾਜਾਈ ਵੀ ਸੁਚਾਰੂ ਹੋ ਸਕੇਗੀ ਅਤੇ ਲੋਕ ਤਿਓਹਾਰੀ ਸੀਜ਼ਨ ਦੌਰਾਨ ਆਸਾਨੀ ਨਾਲ ਆ-ਜਾ ਸਕਣਗੇ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਇਸ ਗੱਲ ਦੇ ਪੱਖ ਵਿਚ ਰਹੀ ਹੈ ਕਿ ਕਿਸੇ ਵੀ ਮਾਮਲੇ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ ਤਾਂ ਕਿ ਕਿਤੇ ਵੀ ਆਮ ਜਨਤਾ ਪ੍ਰਭਾਵਿਤ ਨਾ ਹੋਵੇ।


Deepak Kumar

Content Editor

Related News