ਕਰੰਟ ਲੱਗਣ ਨਾਲ ਪਿੰਡ ਚੁਗਾਵਾਂ ਦੇ ਕਿਸਾਨ ਦੀ ਮੌਤ
Friday, Jun 17, 2022 - 09:26 PM (IST)
ਮੋਗਾ (ਗੋਪੀ ਰਾਊਕੇ) : ਪਿੰਡ ਚੁਗਾਵਾਂ 'ਚ ਉਸ ਸਮੇਂ ਸੰਨਾਟਾ ਛਾ ਗਿਆ, ਜਦੋਂ ਪਿੰਡ ਦੇ ਹੀ ਰਹਿਣ ਵਾਲੇ ਮੱਧਵਰਗੀ ਪਰਿਵਾਰ ਨਾਲ ਸਬੰਧਿਤ 44 ਸਾਲਾ ਕਿਸਾਨ ਰਣਜੀਤ ਸਿੰਘ ਜਦੋਂ ਆਪਣੇ ਖੇਤਾਂ 'ਚ ਮੋਟਰ 'ਤੇ ਪਾਣੀ ਮੋੜਨ ਗਿਆ। ਖੇਤ ਵਿੱਚ ਪਾਣੀ ਬਦਲ ਕੇ ਜਦ ਉਹ ਹੱਥ ਧੋਣ ਲੱਗਾ ਤਾਂ ਪਾਣੀ 'ਚ ਕਰੰਟ ਹੋਣ ਕਾਰਨ ਰਣਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਮੀਂਹ ਪੈਣ ਨਾਲ ਮੋਟਰ 'ਚ ਕਰੰਟ ਆ ਰਿਹਾ ਸੀ, ਜਿਸ ਕਾਰਨ ਮ੍ਰਿਤਕ ਕਿਸਾਨ ਨੂੰ ਕਰੰਟ ਲੱਗ ਗਿਆ।
ਖ਼ਬਰ ਇਹ ਵੀ : ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਸਾਬਕਾ ਵਿਧਾਇਕ ਗ੍ਰਿਫ਼ਤਾਰ, ਉਥੇ ਚੰਨੀ 'ਤੇ ਵੀ ਲਟਕੀ ਤਲਵਾਰ, ਪੜ੍ਹੋ TOP 10
ਮ੍ਰਿਤਕ ਆਪਣੇ ਪਿੱਛੇ ਇਕ 4 ਸਾਲ ਦਾ ਬੇਟਾ ਤੇ 6 ਸਾਲ ਦੀ ਬੇਟੀ ਛੱਡ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਲੋਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨ ਰਣਜੀਤ ਸਿੰਘ ਦਾ ਪਰਿਵਾਰ ਆਰਥਿਕ ਤੌਰ 'ਤੇ ਕਮਜ਼ੋਰ ਹੈ, ਇਸ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ