ਮੋਟਰ ਤੋਂ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ, ਸਿਰ ਕਰਜ਼ਾ ਹੋਣ ਕਾਰਨ ਰਹਿੰਦਾ ਸੀ ਪਰੇਸ਼ਾਨ
Monday, Jan 09, 2023 - 11:03 AM (IST)
ਧਨੌਲਾ (ਰਾਈਆ) : ਪਿੰਡ ਕੱਟੂ ਦੇ ਇਕ ਕਿਸਾਨ ਦੀ ਖੇਤ ਵਾਲੀ ਮੋਟਰ ਚਲਾਉਣ ਸਮੇਂ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਕਿਸਾਨ ਦੀ ਪਛਾਣ ਕਰਨੈਲ ਸਿੰਘ (58) ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਿਸਾਨ ਦੇ ਪੁੱਤਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ 6 ਜਨਵਰੀ ਦੀ ਦੁਪਹਿਰ ਨੂੰ ਕਰੀਬ 3.30 ਵਜੇ ਘਰ ਨਾਲ ਲੱਗਦੀ ਖੇਤ ਵਾਲੀ ਮੋਟਰ ’ਤੇ ਲਾਇਟ ਆਉਣ ਕਰ ਕੇ ਮੋਟਰ ਛੱਡਣ ਗਏ ਸੀ। ਇਸ ਦੌਰਾਨ ਮੋਟਰ ਚਲਾਉਣ ਸਮੇਂ ਸਟਾਟਰ ’ਚੋਂ ਅਚਾਨਕ ਕਰੰਟ ਲੱਗਣ ਕਰ ਕੇ ਉਹ ਹੇਠਾਂ ਡਿੱਗਿਆ ਬੇਹੋਸ਼ੀ ਦੀ ਹਾਲਤ ਦੇ ਵਿਚ ਮਿਲਿਆ।
ਇਹ ਵੀ ਪੜ੍ਹੋ - ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਗੈਂਗਸਟਰ ਟੀਨੂੰ ਤੇ ਬਰਖ਼ਾਸਤ SI ਸਣੇ 10 ਖ਼ਿਲਾਫ਼ ਚਾਰਜਸ਼ੀਟ ਦਾਇਰ
ਉਸ ਨੇ ਦੱਸਿਆ ਕਿ ਇਸ ਉਪਰੰਤ ਉਸ ਵਲੋਂ ਆਵਾਜ਼ਾਂ ਮਾਰ ਕੇ ਹੋਰਨਾਂ ਲੋਕਾਂ ਨੂੰ ਬੁਲਾ ਕੇ ਅਸੀਂ ਦੁਰਘਟਨਾਗ੍ਰਸਤ ਹੋਏ ਕਰਨੈਲ ਸਿੰਘ ਨੂੰ ਚੁੱਕ ਕੇ ਧਨੌਲਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਸ ਵਲੋਂ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਦੇ ਦਿੱਤੀ। ਮ੍ਰਿਤਕ ਕਰਨੈਲ ਸਿੰਘ ਦੇ ਪੁੱਤਰ ਪਰਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਸਿਰ ਬੈਂਕ ਦਾ ਕਰਜ਼ਾ ਹੋਣ ਕਰ ਕੇ ਅਕਸਰ ਮੇਰਾ ਪਿਤਾ ਪ੍ਰੇਸ਼ਾਨ ਰਹਿੰਦੇ ਸੀ।
ਇਹ ਵੀ ਪੜ੍ਹੋ- ਫਿਰੋਜ਼ਪੁਰ ਵਿਖੇ ਪ੍ਰੇਮਿਕਾ ਦੇ 'ਇਨਕਾਰ' ਤੋਂ ਖ਼ਫ਼ਾ ਪ੍ਰੇਮੀ ਨੇ ਦੋਸਤਾਂ ਨਾਲ ਰਲ ਕਰ ਦਿੱਤਾ ਵੱਡਾ ਕਾਂਡ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।