ਕਰਜ਼ੇ ਦੇ ਦੈਂਤ ਨੇ ਲਈ ਇਕ ਹੋਰ ਕਿਸਾਨ ਦੀ ਜਾਨ

09/16/2019 6:55:47 PM

ਬੁਢਲਾਡਾ, (ਬਾਂਸਲ)— ਨਜ਼ਦੀਕੀ ਪਿੰਡ ਵਰ੍ਹੇ ਦੇ ਕਿਸਾਨ ਜੀਤ ਸਿੰਘ ਪੁੱਤਰ ਭਗਵਾਨ ਸਿੰਘ ਵੱਲੋਂ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਹੱਥ 'ਚ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਜੀਤ ਸਿੰਘ ਦੇ ਸਿਰ 4 ਲੱਖ ਦਾ ਕਰਜ਼ ਸੀ ਤੇ ਉਸ ਦਾ ਜਵਾਨ ਪੁੱਤਰ ਵੀ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਜੀਤ ਸਿੰਘ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਲਾਜ ਕਰਵਾਉਣ 'ਤੇ ਵੀ ਉਸ ਦਾ ਪੁੱਤਰ ਦਿਮਾਗੀ ਪ੍ਰੇਸ਼ਾਨੀ ਚੋਂ ਨਹੀਂ ਨਿਕਲ ਸਕਿਆ। ਜਿਸ ਕਰਕੇ ਪੁੱਤਰ ਦੀ ਬਿਮਾਰੀ ਤੇ ਕਰਜ਼ੇ ਦੀ ਮਾਰ ਨੂੰ ਨਾ ਸਹਾਰਦਿਆਂ ਜੀਤ ਸਿੰਘ ਨੇ ਸੋਮਵਾਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਕਿਸਾਨ ਆਗੂਆਂ ਵੱਲੋਂ ਸਰਕਾਰ ਤੋਂ ਪਰਿਵਾਰ ਲਈ ਕਰਜ਼ਾ ਮਾਫੀ ਦੀ ਮੰਗ ਕੀਤੀ ਗਈ ਹੈ।


KamalJeet Singh

Content Editor

Related News