ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਸੁਪਰਡੈਂਟ ਦਾ ਦਾਅਵਾ, ਇੰਝ ਪਹੁੰਚਦੇ ਹਨ ਜੇਲ੍ਹਾਂ 'ਚ ਮੋਬਾਇਲ

Thursday, Oct 27, 2022 - 05:04 PM (IST)

ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਸੁਪਰਡੈਂਟ ਦਾ ਦਾਅਵਾ, ਇੰਝ ਪਹੁੰਚਦੇ ਹਨ ਜੇਲ੍ਹਾਂ 'ਚ ਮੋਬਾਇਲ

ਫਰੀਦਕੋਟ (ਜਗਤਾਰ) : ਭਾਵੇ ਜੇਲ੍ਹ ਮੰਤਰੀ ਵੱਲੋਂ ਜੇਲ੍ਹਾਂ ਨੂੰ ਮੋਬਾਇਲ ਮੁਕਤ ਕਰਨ ਲਈ ਜ਼ੀਰੋ ਟਾਲਰੇਂਸ ਵਰਤੀ ਜਾਣ ਦੀ ਗੱਲ ਆਖੀ ਜਾਂਦੀ ਹੈ ਪਰ ਅਸਲ 'ਚ ਸਥਿਤੀ ਕੁਝ ਹੋਰ ਹੀ ਹੈ। ਸੂਬੇ ਦੀਆਂ ਜੇਲ੍ਹਾਂ 'ਚੋਂ ਲਗਾਤਾਰ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀਆਂ ਕੋਲੋਂ ਮੋਬਾਇਲ ਬਰਾਮਦ ਹੁੰਦੇ ਹਨ। ਅਜਿਹਾ ਹੀ ਮਾਮਲਾ ਬੀਤੇ ਦਿਨ ਫਰੀਦਕੋਟ ਜੇਲ੍ਹ 'ਚੋਂ ਸਾਹਮਣੇ ਆਇਆ ਸੀ , ਜਿੱਥੇ ਇਕ ਕੈਦੀ ਅਤੇ 5 ਹਵਾਲਾਤੀਆਂ ਕੋਲੋਂ 9 ਮੋਬਾਇਲ ਬਰਾਮਦ ਕੀਤੇ ਗਏ ਸੀ। ਦੂਜੇ ਪਾਸੇ ਜੇਲ੍ਹ ਅਧਿਕਾਰੀ ਆਪਣਾ ਦਾਅਵਾ ਕਰ ਰਹੇ ਹਨ ਕਿ ਇਹ ਮੋਬਾਇਲ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਸਖ਼ਤੀ ਤਹਿਤ ਚਲਾਈ ਜਾਂਦੀ ਤਲਾਸ਼ੀ ਮੁਹਿੰਮ ਦੌਰਾਨ ਹੀ ਬਰਾਮਦ ਕੀਤੇ ਜਾ ਰਹੇ ਹਨ। ਇਸ ਸੰਬੰਧ 'ਚ ਪੁਲਸ ਨੇ ਕੈਦੀ ਤੇ 6 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।  

ਇਹ ਵੀ ਪੜ੍ਹੋ- 'ਰਾਈਸ ਮਿੱਲ' ਪਿੱਛੇ ਰਿਸ਼ਤਿਆਂ 'ਚ ਪਈ ਫਿੱਕ, ਮਾਮੇ ਦੇ ਮੁੰਡਿਆਂ ਤੋਂ ਖ਼ਫ਼ਾ ਨੌਜਵਾਨ ਨੇ ਗਲ਼ ਲਾਈ ਮੌਤ

ਇਸ ਮੌਕੇ ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਸੁਪਰਡੈਂਟ ਰਾਜੀਵ ਅਰੋੜਾ ਨੇ ਗੱਲ ਕਰਦਿਆਂ ਦਾਅਵਾ ਕੀਤਾ ਕਿ ਰੁਜ਼ਾਨਾ ਵੱਡੀ ਗਿਣਤੀ 'ਚ ਵੱਖ-ਵੱਖ ਸ਼ਹਿਰਾਂ ਦੇ ਕੈਦੀ ਪੇਸ਼ੀ ਭੁਗਤਣ ਲਈ ਜੇਲ੍ਹ 'ਚ ਆਉਂਦੇ ਹੀ ਹਨ ਅਤੇ ਉਹ ਕੈਦੀ ਆਪਣੇ ਗੁਪਤ ਅੰਗ ਵਿਚ ਲੁਕੋ ਕੇ ਮੋਬਾਇਲ ਫੋਨ ਲੈ ਆਉਂਦੇ ਹਨ, ਜਿਸ ਕਰਕੇ ਚੈਕਿੰਗ ਕਰਨ ਵਿਚ ਵੀ ਮੁਸ਼ਕਿਲ ਆਉਂਦੀ ਹੈ ਕਿਉਂਕਿ ਉਨ੍ਹਾਂ ਦੀ ਚੈਕਿੰਗ ਕਰਨ ਦੇ ਲਈ ਮਸ਼ੀਨਾਂ ਨਹੀਂ ਹਨ। ਜਿਸ ਦੇ ਚੱਲਦਿਆਂ ਉਹ ਆਪਣੀ ਸਾਜ਼ਿਸ਼ 'ਚ ਕਾਮਯਾਬ ਜ਼ਰੂਰ ਹੋ ਜਾਂਦੇ ਹਨ ਪਰ ਸਾਡੇ ਵੱਲੋਂ ਚਲਾਈ ਜਾਂਦੀ ਤਲਾਸ਼ੀ ਮੁਹਿੰਮ ਦੌਰਾਨ ਅਸੀਂ ਮੋਬਾਇਲਾਂ ਦੀ ਬਰਾਮਦਗੀ ਕਰ ਲੈਂਦੇ ਹਨ। 

ਇਹ ਵੀ ਪੜ੍ਹੋ- ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਵਿਆਹ ਦੇ ਕੁਝ ਦਿਨ ਪਹਿਲਾਂ ਨੌਜਵਾਨ ਦੀ ਨਹਿਰ 'ਚੋਂ ਮਿਲੀ ਲਾਸ਼

ਸੁਪਰਡੈਂਟ ਨੇ ਕਿਹਾ ਕਿ ਪੰਜਾਬ ਡੀ. ਜੀ. ਪੀ. ਨਿਰਦੇਸ਼ਾਂ ਮੁਤਾਬਕ ਸਾਡੇ ਵੱਲੋਂ ਲਗਾਤਾਰ ਰੁਜ਼ਾਨਾ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਰਹੀ ਹੈ , ਜਿਸ ਦੇ ਨਤੀਜੇ ਵਜੋਂ ਜਨਵਰੀ ਤੋਂ ਲੈ ਕੇ ਹੁਣ ਤੱਕ ਕਰੀਬ 400 ਮੋਬਾਇਲ ਬਰਾਮਦ ਕੀਤੇ ਜਾ ਚੁੱਕੇ ਹਨ। ਜੇਲ੍ਹ ਅੰਦਰ ਮੋਬਾਇਲ ਕਿਵੇਂ ਪਹੁੰਚਦੇ ਹਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਲ੍ਹ ਦਾ ਏਰੀਆ ਕਾਫ਼ੀ ਵੱਡਾ ਹੈ ਅਤੇ ਆਲੇ-ਦੁਆਲੇ ਲੋਕਾਂ ਦੀ ਰਿਹਾਇਸ਼ ਹੋਣ ਕਾਰਨ ਕੋਈ ਨਾ ਕੋਈ ਹੱਲ-ਚੱਲ ਹੁੰਦੀ ਹੈ ਰਹਿੰਦੀ ਹੈ। ਜਿਸ ਦਾ ਫਾਇਦਾ ਚੁੱਕ ਕੇ ਸ਼ਰਾਰਤੀ ਅਨਸਰ ਬਾਹਰੋਂ ਮੋਬਾਇਲ ਥ੍ਰੋ ਕਰਦੇ ਹਨ ਜਾਂ ਫਿਰ ਹੋਰ ਕੋਈ ਸਾਮਾਨ ਸੁੱਟ ਦੇ ਹੀ ਰਹਿੰਦੇ ਹਨ, ਜਿਸ ਨੂੰ ਰੋਕਣ 'ਚ ਵੀ ਅਸੀਂ ਕਾਫ਼ੀ ਹੱਦ ਤੱਕ ਕਾਮਯਾਬੀ ਹਾਸਲ ਕੀਤੀ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News