ਮਾਸਕ ਤੋਂ ਬਿਨਾਂ ਨਹੀਂ ਹੋਵੇਗੀ ਫਰੀਦਕੋਟ ’ਚ ਤੁਹਾਡੀ ਐਂਟਰੀ, ਹੋਵੇਗਾ ਚਲਾਨ

Sunday, May 31, 2020 - 02:43 PM (IST)

ਮਾਸਕ ਤੋਂ ਬਿਨਾਂ ਨਹੀਂ ਹੋਵੇਗੀ ਫਰੀਦਕੋਟ ’ਚ ਤੁਹਾਡੀ ਐਂਟਰੀ, ਹੋਵੇਗਾ ਚਲਾਨ

ਫਰੀਦਕੋਟ (ਜਗਤਾਰ) - ਕੋਵਿਡ-19 ਦੀ ਰੋਕਥਾਮ ਤੇ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰਦਿਆਂ ਪੰਜਾਬ ਸਰਕਾਰ ਨੇ ਕੋਰੋਨਾ ਦੇ ਫੈਲਣ ਨੂੰ ਰੋਕਣ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਸਬੰਧੀ ਮਾਮਲੇ ਦੇ ਜੁਰਮਾਨੇ ’ਚ ਵਾਧਾ ਕੀਤਾ ਹੈ। ਕੋਰੋਨਾ ਲਾਗ (ਮਹਾਮਾਰੀ) ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ। ਇਸ ਤੋਂ ਬਚਾਓ ਦਾ ਇਕੋ ਇਕ ਤਰੀਕਾ ਇਹ ਹੈ ਕਿ ਸਾਨੂੰ ਖੁਦ ਜਾਗਰੂਕ ਹੋਣਾ ਪਵੇਗਾ ਅਤੇ ਹੋਰ ਲੋਕਾਂ ਨੂੰ ਇਸ ਤੋਂ ਬਚਾਓ ਅਤੇ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨਾ ਪਵੇਗਾ। ਜਾਣਕਾਰੀ ਅਨੁਸਾਰ ਕੋਰੋਨਾ ਦੀ ਜੰਗ ’ਚ ਲੋਕਾਂ ਨੂੰ ਸਹੀ ਸੂਚਨਾ ਪਹੁੰਚਾਉਣ ਲਈ ਪੰਜਾਬ ਪੁਲਸ ਤੇ ਜ਼ਿਲੇ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਲਗਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਫਰੀਦਕੋਟ ਪੁਲਸ ਅਤੇ ਸਮਾਜਸੇਵੀ ਸੰਸਥਾ ਵਲੋਂ ਹੱਥਾਂ ਵਿਚ ਬੈਨਰ ਫੜ ਲੋਕਾਂ ਨੂੰ ਕੋਰੋਨਾ ਤੋਂ ਬਚਨ ਲਈ ਸੁਚੇਤ ਕੀਤਾ ਗਿਆ ਅਤੇ ਲੋਕਾਂ ਨੂੰ ਮਾਸਕ ਵੰਡੇ ਗਏ। ਇਸ ਮੌਕੇ ਪੁਲਸ ਵਲੋਂ ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਚਲਾਨ ਵੀ ਕੀਤੇ ਗਏ। 

ਇਸ ਮੌਕੇ ਸਮਾਜਸੇਵੀ ਨੇ ਕਿਹਾ ਕਿ ਪੂਰਾ ਦੇਸ਼ ਕੋਰੋਨਾ ਮਹਾਮਾਰੀ ਨਾ ਲੜ ਰਿਹਾ ਹੈ। ਇਸ ਦੌਰਾਨ ਸਾਨੂੰ ਸਰਕਾਰ ਵਲੋਂ ਜੋ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਡਿਊਟੀ ਨਿਭਾ ਰਹੇ ਹਰ ਇਕ ਕਰਮਚਾਰੀ ਦਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਰਾਜੇਸ਼ ਕੁਮਾਰ ਐੱਸ.ਐੱਚ.ਓ. ਸਿਟੀ ਫਰੀਦਕੋਟ ਨੇ ਕਿਹਾ ਕੀ ਅੱਜ ਫਰੀਦਕੋਟ ਦੇ ਸਮਾਜਸੇਵੀ ਨਾਲ ਰਲ ਕੇ ਕੋਰੋਨਾ ਬੀਮਾਰੀ ਤੋਂ ਸੁਚੇਤ ਕਰਦੇ ਬੈਨਰ ਹੱਥਾਂ ਵਿਚ ਫੜ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਇਸ ਤਾਲਾਬੰਦੀ ਦੌਰਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਸਕ ਨਾ ਪਹਿਣਾ ਵਾਲਿਆ ਦੇ ਚਲਾਨ ਕੱਟੇ ਜਾ ਰਹੇ ਹਨ। ਫਰੀਦਕੋਟ ਸਿਟੀ ਅੰਦਰ ਹੁਣ ਤੱਕ 150 ਦੇ ਕਰੀਬ ਚਲਾਨ ਕੱਟੇ ਗਏ ਹਨ। ਉਹ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲਣ। ਬਾਹਰ ਨਿਕਲਣ ਤੋਂ ਪਹਿਲਾ ਉਹ ਆਪਣੇ ਮੂੰਹ ’ਤੇ ਮਾਸਕ ਜ਼ਰੂਰ ਪਾਉਣ ਅਤੇ ਗੱਡੀਆਂ ਵਿਚ ਸਮਾਜਿਕ ਦੂਰੀ ਬਣਾ ਕੇ ਰੱਖਣ। ਅਜਿਹਾ ਕਰਨ ਨਾਲ ਉਹ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਨ। 


author

rajwinder kaur

Content Editor

Related News