ਰਬਡ਼ ਫੈਕਟਰੀ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ

12/12/2018 5:52:54 AM

ਕੁਹਾਡ਼ਾ, (ਸੰਦੀਪ)- ਕੁਹਾਡ਼ਾ ਨੇਡ਼ੇ ਲੱਖੋਵਾਲ ਵਿਖੇ ਕਰਤਾਰ ਰਬਡ਼ ਫੈਕਟਰੀ ਨੂੰ ਅੱਗ ਲੱਗਣ ਨਾਲ ਉਸ ਵਿਚ ਪਿਆ ਲੱਖਾਂ ਦਾ ਸਾਮਾਨ ਸਡ਼ ਕੇ ਸੁਆਹ ਹੋ ਗਿਆ। ਫੈਕਟਰੀ ਦੇ ਮਾਲਕ ਜਗਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਖਬਰ ਰਾਤੀਂ ਕਰੀਬ 1 ਵਜੇ ਫੋਨ ਕਰ ਕੇ ਫੈਕਟਰੀ ਪਿੱਛੇ ਬਣੀ ਕਾਲੋਨੀ ਦੇ ਵਿਅਕਤੀ ਵੱਲੋਂ ਦਿੱਤੀ ਗਈ ਜਿਸ ’ਤੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਿਤ ਕੀਤਾ ਗਿਆ।  ਸੂਚਨਾ ਮਿਲਦਿਅਾਂ ਹੀ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਫੈਕਟਰੀ ਦੀਆਂ 3 ਮਸ਼ੀਨਾਂ ਵੀ ਸਡ਼ ਗਈਆਂ ਅਤੇ ਵਿਚ ਪਈ ਲੱਖਾਂ ਦੀ ਰਬਡ਼ ਵੀ ਸਡ਼ ਨੇ ਸੁਆਹ ਹੋ ਗਈ। ਫੈਕਟਰੀ ਦੇ ਮਾਲਕ ਨੇ ਦੱਸਿਆ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ।


Related News