ਵੱਖ-ਵੱਖ ਮਾਮਲਿਆਂ ’ਚ ਨਸ਼ੇ  ਵਾਲੇ  ਪਦਾਰਥ ਬਰਾਮਦ

Monday, Nov 05, 2018 - 01:07 AM (IST)

ਵੱਖ-ਵੱਖ ਮਾਮਲਿਆਂ ’ਚ ਨਸ਼ੇ  ਵਾਲੇ  ਪਦਾਰਥ ਬਰਾਮਦ

ਸੰਗਰੂਰ, (ਸਿੰਧਵਾਨੀ, ਰਵੀ)- ਜ਼ਿਲਾ ਸੰਗਰੂਰ ਪੁਲਸ ਨੇ ਵੱਖ-ਵੱਖ ਮਾਮਲਿਆਂ ’ਚ 167 ਬੋਤਲਾਂ ਠੇਕਾ ਸ਼ਰਾਬ ਹਰਿਆਣਾ,  ਨਸ਼ੇ  ਵਾਲੀਅਾਂ  300  ਗੋਲੀਆਂ ਤੇ 25 ਲੀਟਰ ਲਾਹਣ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਦੋ  ਮੌਕੇ ਤੋਂ ਫਰਾਰ ਹੋ ਗਏ ਹਨ। ਐੱਸ. ਐੱਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਅਾ ਕਿ ਥਾਣਾ ਭਵਾਨੀਗਡ਼੍ਹ ਦੇ ਹੌਲਦਾਰ ਅਮਰੀਕ ਸਿੰਘ ਗਸ਼ਤ ਦੌਰਾਨ ਬਾਹੱਦ ਨਾਗਰਾ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ  ਹਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਵਾਸੀਆਨ ਨਾਗਰਾ ਨੰਬਰੀ ਸਕੂਟਰ ਦੀ ਡਿੱਕੀ ’ਚ ਠੇਕਾ ਸ਼ਰਾਬ ਦੇਸੀ ਹਰਿਆਣਾ ਰੱਖ ਕੇ ਪਿੰਡ ਨਾਗਰਾ ’ਚ ਵੇਚ ਰਹੇ ਹਨ। ਪੁਲਸ ਨੇ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕਰਦੇ ਹੋਏ ਉਕਤ ਸਕੂਟਰ ’ਚੋਂ 23 ਬੋਤਲਾਂ  ਸ਼ਰਾਬ  ਬਰਾਮਦ ਕੀਤੀ ਜਦੋਂਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
 ਥਾਣਾ ਦਿਡ਼੍ਹਬਾ ਦੇ ਹੌਲਦਾਰ ਨਿਰਮਲ ਸਿੰਘ ਨੇ ਗਸ਼ਤ ਦੌਰਾਨ ਮੁਖਬਰ ਖਾਸ ਦੀ ਸੂਚਨਾ ਦੇ ਆਧਾਰ ’ਤੇ ਲਾਡਵੰਜਾਰਾ ਖੁਰਦ ਤੋਂ ਗੁਰਦੀਪ ਸਿੰਘ ਵਾਸੀ ਲਾਡਵੰਜਾਰਾ ਖੁਰਦ ਨੂੰ 25 ਲੀਟਰ ਲਾਹਣ ਸਣੇ ਗ੍ਰਿਫਤਾਰ ਕੀਤਾ। ਥਾਣਾ ਧਰਮਗਡ਼੍ਹ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਗਸ਼ਤ ਦੌਰਾਨ ਪਿੰਡ ਸਤੌਜ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਾਣੀ ਵਾਲੀ ਟੈਂਕੀ ਪਿੰਡ ਧਰਮਗਡ਼੍ਹ ਨਜ਼ਦੀਕ ਲੋਕਾਂ ਨੇ ਇਕ ਵਿਅਕਤੀ ਨੂੰ ਨਸ਼ੇ   ਵਾਲੀਅਾਂ  ਗੋਲੀਆਂ ਸਣੇ ਕਾਬੂ ਕੀਤਾ ਹੋਇਆ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ  ਸੁਰਿੰਦਰ ਸਿੰਘ ਵਾਸੀ ਰਾਮ ਨਗਰ ਬਸਤੀ ਸੰਗਰੂਰ ਹਾਲ ਆਬਾਦ ਰਾਮਬਾਗ ਦੀ ਬੈਕਸਾਈਡ ਬਰਨਾਲਾ ਨੂੰ  ਨਸ਼ੇ  ਵਾਲੀਅਾਂ  300 ਗੋਲੀਆਂ ਸਮੇਤ ਗ੍ਰਿਫਤਾਰ ਕੀਤਾ। ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੇ ਗਸ਼ਤ ਦੌਰਾਨ ਬਾਹੱਦ ਪਿੰਡ ਰਾਮਗਡ਼੍ਹ ਤੋਂ ਮੁਖਬਰ ਖਾਸ ਦੀ ਸੂਚਨਾ ਦੇ ਆਧਾਰ ’ਤੇ ਸੁਖਦੇਵ ਸਿੰਘ ਵਾਸੀ ਰਾਮਗਡ਼੍ਹ ਜਵੰਧਾ ਦੇ ਘਰ ਰੇਡ ਕਰਦੇ ਹੋਏ ਉਸ ਤੋਂ 144 ਬੋਤਲਾਂ  ਨਾਜਾਇਜ਼  ਸ਼ਰਾਬ ਸਮੇਤ ਗ੍ਰਿਫਤਾਰ ਕੀਤਾ।  


Related News