ਪ੍ਰੀਖਿਆ ਕੇਂਦਰ ਕੰਟਰੋਲਰ ਨਾਲ ਡੀ.ਈ.ਓ (ਸ) ਮੋਗਾ ਵੱਲੋਂ ਮੀਟਿੰਗ

02/04/2024 5:27:04 PM

ਮੋਗਾ (ਗੋਪੀ ਰਾਊਕੇ) : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਮਾਰਚ 2024 ਦੀਆਂ ਸਲਾਨਾ ਪ੍ਰੀਖਿਆਵਾਂ ਦੇ ਸੰਚਾਰੂ ਸੰਚਾਲਨ ਸਬੰਧੀ ਜ਼ਿਲਾ ਮੋਗਾ ਦੇ ਪ੍ਰੀਖਿਆਂ ਕੇਂਦਰ ਕੰਟਰੋਲਰਾਂ ਨਾਲ ਜ਼ਿਲ੍ਹਾ ਸਿੱਖਿਆ ਅਫਸਰ (ਸ) ਮੋਗਾ ਬਲਦੇਵ ਸਿੰਘ ਜੋਧਾਂ ਵੱਲੋਂ ਇਕ ਜ਼ਰੂਰੀ ਆਨ-ਲਾਈਨ ਮੀਟਿੰਗ ਲਈ ਗਈ, ਜਿਸ ਵਿਚ 8ਵੀਂ, 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੀਆਂ ਹਦਾਇਤਾਂ ਨੂੰ ਵਿਸਥਾਰ ਸਹਿਤ ਸਾਂਝਾ ਕੀਤਾ ਗਿਆ। ਪ੍ਰੀਖਿਆ ਦੇ ਸੰਚਾਲਨ ਹਿੱਤ ਪ੍ਰਸ਼ਨ-ਪੱਤਰ ਅਤੇ ਉੱਤਰ-ਪੱਤਰੀਆਂ ਦੇ ਮਿਤੀ ਬੱਧ ਰਿਕਾਰਡ ਦੀ ਟਰੈਕਿੰਗ ਲਈ ਤਿਆਰ ਕੀਤੇ ਨਵੇਂ ਐਪ ਦੇ ਲੋਗਇਨ ਅਤੇ ਵਰਤੋਂ ਸਬੰਧੀ ਜਾਣਕਾਰੀ ਦਿੱਤੀ ਗਈ। 

ਜ਼ਿਲ੍ਹਾ ਸਿੱਖਿਆ ਅਫਸਰ (ਸ) ਮੋਗਾ ਵੱਲੋਂ ਕਿਹਾ ਗਿਆ ਕਿ ਪ੍ਰੀਖਿਆਵਾਂ ਦੌਰਾਨ ਕੇਂਦਰ ’ਤੇ ਬੱਚਿਆਂ ਲਈ ਵਧੀਆ ਅਤੇ ਸੁਖਾਵਾਂ ਮਾਹੌਲ ਸਿਰਜਿਆ ਜਾਵੇ, ਹਰ ਤਰ੍ਹਾਂ ਦਾ ਪ੍ਰਬੰਧ ਫਰਨੀਚਰ, ਬਿਜਲੀ ਪਾਣੀ ਅਤੇ ਵਾਸ਼ਰੂਮ ਦਾ ਵਧੀਆ ਅਤੇ ਸਾਫ-ਸੁਥਰਾ ਪ੍ਰਬੰਧ ਕਰਨਾ ਯਕੀਨੀ ਬਣਾਇਆ ਜਾਵੇ। ਇਸ ਸਮੇਂ ਹਾਜ਼ਰ ਡਿਪਟੀ ਡੀ.ਈ.ਓ ਗੁਰਦਿਆਲ ਸਿੰਘ ਮਠਾੜੂ ਨੇ ਬੇਨਤੀ ਕੀਤੀ ਕੀ ਪ.ਸ.ਸਿ.ਬ ਤੋਂ ਪ੍ਰਾਪਤ ਪ੍ਰੀਖਿਆਵਾਂ ਲਈ ਹਰੇਕ ਪੱਤਰ ਦੀ ਹਦਾਇਤਾਂ ਨੂੰ ਬਰੀਕੀ ਨਾਲ ਪੜ੍ਹਿਆ ਜਾਵੇ ਅਤੇ ਉਨ੍ਹਾਂ ਨੂੰ ਅਮਲ ਵਿਚ ਲਿਆਂਦਾ ਜਾਵੇ। ਐਪ ਸਬੰਧੀ ਹਦਾਇਤਾਂ ਅਨੁਸਾਰ ਸਿਰਫ ਸਕੂਲ ਪ੍ਰਿੰਸੀਪਲ ਜਾਂ ਸਕੂਲ ਇੰਚਾਰਜ ਖੁਦ ਹੀ ਕੇਂਦਰ ਕੰਟਰੋਲਰ ਹੋਵੇਗਾ ਕਿਸੇ ਖਾਸ ਅਤਿ ਜ਼ਰੂਰੀ ਕਾਰਨ ਕਰਕੇ ਹੀ ਸੈਕਿੰਡ ਇੰਚਾਰਜ ਕੇਂਦਰ ਕੰਟਰੋਲਰ ਹੋ ਸਕਦਾ, ਪਰੰਤੂ ਇਸ ਬਾਰੇ ਪ.ਸ.ਸਿ ਬੋਰਡ ਤੋਂ ਅਗਾਊਂ ਪ੍ਰਵਾਨਗੀ ਲੈਣੀ ਹੋਵੇਗੀ। ਇਸ ਐਪ ਬਾਰੇ ਲੋਗਇਨ ਸਬੰਧੀ ਅਤੇ ਟਰੈਕਿੰਗ ਬਾਰੇ ਵਿਕਾਸ ਚੋਪੜਾ ਨੇ ਜਾਣਕਾਰੀ ਸਾਂਝੀ ਕੀਤੀ।


Gurminder Singh

Content Editor

Related News