ਸੁਖਬੀਰ ਬਾਦਲ ਦੀ ਰੈਲੀ ਨੂੰ ਲੈ ਕੇ ਮੁਨਸ਼ੀਵਾਲਾ ਦੇ ਲੋਕਾਂ ’ਚ ਭਾਰੀ ਉਤਸ਼ਾਹ

Sunday, Feb 13, 2022 - 05:27 PM (IST)

ਸੁਖਬੀਰ ਬਾਦਲ ਦੀ ਰੈਲੀ ਨੂੰ ਲੈ ਕੇ ਮੁਨਸ਼ੀਵਾਲਾ ਦੇ ਲੋਕਾਂ ’ਚ ਭਾਰੀ ਉਤਸ਼ਾਹ

ਸੰਗਰੂਰ  (ਦਲਜੀਤ ਸਿੰਘ ਬੇਦੀ) : ਅੱਜ ਮੁਨਸ਼ੀਵਾਲਾ ਵਿਖੇ ਸੁਖਬੀਰ ਸਿੰਘ ਬਾਦਲ ਦੀ 14 ਫਰਵਰੀ ਨੂੰ ਭਵਾਨੀਗੜ੍ਹ ਵਿਖੇ ਹੋਣ ਵਾਲੀ ਰੈਲੀ ਸਬੰਧੀ ਜਗਦੀਪ ਸਿੰਘ ਦੀ ਅਗਵਾਈ ਹੋਈ ਵਿੱਚ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੌਮੀ ਜਰਨਲ ਸਕੱਤਰ ਯੂਥ ਆਗੂ ਬੱਬੀ ਵੜੈਚ ਤੇ ਬਲਾਕ ਪ੍ਰਧਾਨ ਕਿਸਾਨ ਵਿੰਗ ਰਜਿੰਦਰ ਸਿੰਘ ਮੁਨਸੀਵਾਲਾ ਨੇ ਦੱਸਿਆ ਕਿ ਸ. ਸੁਖਬੀਰ ਸਿੰਘ ਬਾਦਲ ਦੀ ਭਵਾਨੀਗੜ੍ਹ ਵਿਖੇ ਵਿਨਰਜੀਤ ਸਿੰਘ ਗੋਲਡੀ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਸਬੰਧੀ ਪਿੰਡ ਮੁਨਸੀਵਾਲਾ ਦੇ ਲੋਕਾਂ ’ਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ। 14 ਫਰਵਰੀ ਨੂੰ ਸੰਗਰੂਰ ਹਲਕੇ ਦੇ ਲੋਕ ਭਾਰੀ ਇਕੱਠ ਕਰਕੇ ਵਿਨਰਜੀਤ ਸਿੰਘ ਗੋਲਡੀ ਦੀ ਜਿੱਤ ਨੂੰ ਹਕੀਕਤ ਵਿਚ ਬਦਲ ਦੇਣਗੇ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ 30 ਪੰਨਿਆਂ ਦਾ 13 ਨੁਕਾਤੀ ‘ਪੰਜਾਬ ਮਾਡਲ’ ਕੀਤਾ ਜਾਰੀ

ਉਕਤ ਆਗੂਆਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ ਵਿੱਚ ਪਹੁੰਚਣ ਲਈ ਕਿਹਾ। ਇਸ ਮੌਕੇ ਜਗਦੀਪ ਸਿੰਘ, ਗੁਰਪ੍ਰੀਤ ਸਿੰਘ, ਬਰਖਾ ਸਿੰਘ, ਕੁਲਦੀਪ ਸਿੰਘ ਪ੍ਰਧਾਨ ਮੁਨਸ਼ੀਵਾਲਾ, ਗੁਰਪਾਲ ਸਿੰਘ, ਲਖਵੀਰ ਸਿੰਘ, ਪ੍ਰਗਟ ਸਿੰਘ, ਦਵਿੰਦਰ ਸਿੰਘ, ਬਹਾਦਰ ਸਿੰਘ, ਗੁਰਧਿਆਨ ਸਿੰਘ,  ਕਸ਼ਮੀਰ ਸਿੰਘ, ਚਮਕੌਰ ਸਿੰਘ, ਗੁਰਪਿਆਰ ਸਿੰਘ, ਅਤੇ ਗੋਪੀ ਸਿੰਘ ਆਦਿ ਹਾਜ਼ਰ ਸਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Gurminder Singh

Content Editor

Related News