ਗੁਰਦੁਆਰਾ ਸਾਹਿਬ ''ਚ ਨਤਮਸਤਕ ਹੋਣ ਆਏ ਬਜ਼ੁਰਗ ਦੀ ਮੌਤ

11/21/2019 7:05:30 PM

ਬਠਿੰਡਾ,(ਪਰਮਿੰਦਰ): ਸਥਾਨਕ ਕਿਲਾ ਮੁਬਾਰਕ 'ਚ ਸਥਿਤ ਗੁਰੂਦੁਆਰਾ ਪਾਤਸ਼ਾਹੀ ਦਸਵੀਂ 'ਚ ਨਤਮਸਤਕ ਹੋਣ ਆਏ ਇਕ ਬਜ਼ੁਰਗ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਸ ਤੇ ਸਹਾਰਾ ਜਨਸੇਵਾ ਦੀ ਲਾਇਫ ਸੇਵਿੰਗ ਬ੍ਰਿਗੇਡ ਮੌਕੇ 'ਤੇ ਪਹੁੰਚੀ। ਸਹਾਰਾ ਬੁਲਾਰਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਬਖਸ਼ ਸਿੰਘ (68) ਪੁੱਤਰ ਗੱਜਨ ਸਿੰਘ ਵਾਸੀ ਪਰਸਰਾਮ ਨਗਰ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਲਈ ਆਇਆ ਹੋਇਆ ਸੀ। ਇਸ ਦੌਰਾਨ ਅਚਾਨਕ ਉਸਦੀ ਹਾਲਤ ਖਰਾਬ ਹੋ ਗਈ। ਸਹਾਰਾ ਜਨਸੇਵਾ ਦੇ ਵਰਕਰਾਂ ਸੰਦੀਪ ਗਿੱਲ ਅਤੇ ਗੌਤਮ ਗੋਇਲ ਨੇ ਮੋਕੇ ਤੇ ਪਹੁੰਚ ਕੇ ਬਜ਼ੁਰਗ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਇਲਾਜ਼ ਦੌਰਾਨ ਉਸਨੇ ਦਮ ਤੋੜ ਦਿਤਾ। ਸਹਾਰਾ ਬੁਲਾਰਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਸੂਚਨਾ ਦੇ ਦਿਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਕਿਸੀ ਨਿੱਜੀ ਕੰਪਨੀ ਵਿਚ ਸਕਿਊਰਿਟੀ ਗਾਰਡ ਵਜੋਂ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅਚਾਨਕ ਬਲੱਡ ਪ੍ਰੈਸ਼ਰ ਵਧਣ ਕਾਰਨ ਉਸਦੀ ਹਾਲਤ ਖਰਾਬ ਹੋ ਗਈ ਸੀ।


Related News