ਹੁਣ ਹਰ ਜ਼ਿਲੇ ''ਚ ਹੋਵੇਗਾ ਇਕ ਹੀ ਡਿਪਟੀ ਡੀ. ਈ. ਓ.

02/26/2020 5:17:43 PM

ਲੁਧਿਆਣਾ (ਵਿੱਕੀ) : ਸੂਬੇ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਖਾਲੀ ਪਈਆਂ ਪ੍ਰਿੰਸੀਪਲਾਂ ਦੀ ਪੋਸਟ ਨੂੰ ਭਰਨ ਲਈ ਸਿੱਖਿਆ ਵਿਭਾਗ ਨੇ ਜ਼ਿਲੇ 'ਚ ਕੰਮ ਕਰ ਰਹੇ ਡਿਪਟੀ ਡੀ. ਈ. ਓਜ਼ ਦੀ ਇਕ ਪੋਸਟ ਖਤਮ ਕਰਨ ਦੀ ਤਿਆਰੀ ਕਰ ਲਈ ਹੈ। ਵਿਭਾਗ ਦਾ ਇਹ ਫੈਸਲਾ ਉਨ੍ਹਾਂ ਜ਼ਿਲਿਆਂ 'ਚ ਲਾਗੂ ਹੋਵੇਗਾ, ਜਿਨ੍ਹਾਂ 'ਚ ਪਹਿਲਾਂ ਤੋਂ ਹੀ ਸਿੱਖਿਆ ਵਿਭਾਗ ਸੈਕੰਡਰੀ ਅਤੇ ਐਲੀਮੈਂਟਰੀ 'ਚ 2-2 ਡਿਪਟੀ ਡੀ. ਈ. ਓਜ਼ ਕੰਮ ਰਹੇ ਹਨ। ਹੁਣ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਕ ਹਰ ਜ਼ਿਲੇ 'ਚ ਕਿ ਡੀ. ਈ. ਓ. ਅਤੇ ਇਕ ਡਿਪਟੀ ਡੀ. ਈ. ਓ. ਹੀ ਕੰਮ ਕਰਨਗੇ। ਹਾਲਾਂਕਿ ਸੈਕੰਡਰੀ ਅਤੇ ਐਲੀਮੈਂਟਰੀ ਲਈ ਦੋਵੇਂ ਅਧਿਕਾਰੀ ਪਹਿਲਾਂ ਦੀ ਤਰ੍ਹਾਂ ਵੱਖ-ਵੱਖ ਹੀ ਰਹਿਣਗੇ।

ਵਿਭਾਗ ਇਸ ਫੈਸਲੇ ਤੋਂ ਬਾਅਦ ਹੁਣ ਆਪਣੀ ਕੁਰਸੀ ਬਚਾਉਣ ਲਈ ਡਿਪਟੀ ਡੀ. ਈ. ਓ. ਪੱਧਰ ਦੇ ਅਧਿਕਾਰੀਆਂ ਨੇ ਵੀ ਵਿਭਾਗ ਅਧਿਕਾਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਤੱਕ ਦੌੜ ਲਾਉਣ ਦੀ ਤਿਆਰੀ ਕਰ ਲਈ ਹੈ ਕਿਉਂਕਿ ਜੋ ਡਿਪਟੀ ਡੀ. ਈ. ਓ. ਪਹਿਲਾਂ ਤੋਂ ਹੀ ਜ਼ਿਲਿਆਂ 'ਚ ਕੰਮ ਕਰ ਰਹੇ ਹਨ। ਉਨ੍ਹਾਂ ਤੋਂ ਕਿਸੇ ਇਕ ਨੂੰ ਆਪਣੀ ਕੁਰਸੀ ਛੱਡ ਕੇ ਸਕੂਲਾਂ 'ਚ ਜਾਣਾ ਹੋਵੇਗਾ। ਇਸ ਤਰ੍ਹਾਂ ਹੁਣ ਡਿਪਟੀ ਡੀ. ਈ. ਓ. ਬਣੇ ਰਹਿਣ ਲਈ ਸ਼ਿਫਾਰਿਸ਼ਾਂ ਨੂੰ ਆਧਾਰ ਬਣਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਫੈਸਲੇ 'ਤੇ ਕੰਮ ਸ਼ੁਰੂ ਹੁੰਦੇ ਹੀ ਡਿਪਟੀ ਡੀ. ਈ. ਓਜ਼ ਨੂੰ ਗ੍ਰਾਮੀਣ ਖੇਤਰਾਂ ਦੇ ਸਰਕਾਰੀ ਸਕੂਲਾਂ 'ਚ ਹੀ ਬਤੌਰ ਪ੍ਰਿੰਸੀਪਲ ਜੁਆਇਨਿੰਗ ਕਰਨੀ ਹੋਵੇਗੀ ਕਿਉਂਕਿ ਸ਼ਹਿਰੀ ਖੇਤਰ 'ਚ ਤਾਂ ਪ੍ਰਿੰਸੀਪਲ ਦੀ ਕੋਈ ਸੀਟ ਹੀ ਖਾਲੀ ਨਹੀਂ ਹੈ। ਨੋਟੀਫਿਕੇਸ਼ਨ ਮੁਤਾਬਕ ਸੂਬੇ ਦੇ ਜਿਨ੍ਹਾਂ ਜ਼ਿਲਿਆਂ 'ਚ ਸਿੱਖਿਆ ਅਧਿਕਾਰੀਆਂ ਦੇ ਦਫਤਰ 'ਚ 2 ਉਪ ਜ਼ਿਲਾ ਸਿੱਖਿਆ ਅਧਿਕਾਰੀ ਕੰਮ ਕਰ ਰਹੇ ਹਨ ਅਤੇ ਉਥੇ ਇਕ ਹੀ ਪੋਸਟ ਹੈ। ਇਹ ਆਦੇਸ਼ ਤੱਤਕਾਲ ਸਮੇਂ ਤੋਂ ਲਾਗੂ ਹੋਣਗੇ।

ਅਜੇ ਕੰਮ ਕਰ ਰਹੇ ਹਨ 44 ਡਿਪਟੀ ਡੀ. ਈ. ਓਜ਼
ਇਹ ਦੱਸ ਦੇਈਏ ਕਿ ਸੂਬੇ ਦੇ ਸਾਰੇ ਜ਼ਿਲਿਆਂ 'ਚ 44 ਡਿਪਟੀ ਡੀ. ਈ. ਓਜ਼ ਸੈਕੰਡਰੀ ਐਲੀਮੈਂਟਰੀ ਕੰਮ ਕਰ ਰਹੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਕਈ ਵੱਡੇ ਜ਼ਿਲੇ ਵੀ ਜਿਨ੍ਹਾਂ 'ਚ ਡਿਪਟੀ ਡੀ. ਈ. ਓਜ਼ ਦੀ ਪੋਸਟ 'ਤੇ ੲਿਕ ਹੀ ਅਧਿਕਾਰੀ ਪਿਛਲੇ ਲੰਬੇ ਸਮੇਂ ਤੋਂ ਤਾਇਨਾਤ ਹੈ ਪਰ ਵਿਭਾਗ ਵੱਲੋਂ ਅਜੇ ਤਕ ਉਨ੍ਹਾਂ ਨੂੰ ਬਦਲਣ ਬਾਰੇ ਸੋਚਿਆ ਵੀ ਨਹੀਂ ਜਾ ਰਿਹਾ। ਹਾਲਾਂਕਿ ਉਕਤ ਜ਼ਿਲਿਆਂ ਦੇ ਡੀ. ਈ. ਓਜ਼. ਕਈ ਬਦਲੇ ਜਾ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਉਕਤ ਫੈਸਲਾ ਲਾਗੂ ਹੋਣ ਤੋਂ ਬਾਅਦ ਹੀ ਡਿਪਟੀ ਡੀ. ਈ. ਓਜ਼. ਦੀ ਪੋਸਟ 'ਤੇ ਵੱਖ-ਵੱਖ ਨਵੇਂ ਚਿਹਰੇ ਲਾਏ ਜਾ ਸਕਦੇ ਹਨ ਅਤੇ ਉਥੇ ਹੀ ਡਿਪਟੀ ਡੀ. ਈ. ਓਜ਼ ਦਾ ਕੰਮ ਵੀ ਹੁਣ ਆਸਾਨ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦਾ ਕੰਮ ਵੀ ਵੱਧਣ ਦੇ ਸੰਕੇਤ ਮਿਲਣ ਲੱਗੇ ਹਨ।

ਹਰ ਜ਼ਿਲੇ 'ਚ ਡਿਪਟੀ ਡੀ. ਈ. ਓ. ਦਾ ਇਕ ਹੀ ਅਹੁਦਾ ਕਾਫੀ
ਜਾਣਕਾਰੀ ਮੁਤਾਬਕ ਸਿੱਖਿਆ ਅਧਿਕਾਰੀ ਦੇ ਸੈਕਟਰੀ ਕਿਸ਼ਨ ਕੁਮਾਰ ਨੇ ਇਕ ਸੂਚਨਾ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਸਾਰੇ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ/ਐਲੀਮੈਂਟਰੀ ਸਿੱਖਿਆ) ਦੇ ਦਫਤਰਾਂ 'ਚ ਦੋ-ਦੋ ਉਪ ਜ਼ਿਲਾ ਸਿੱਖਿਆ ਅਧਿਕਾਰੀ ਕੰਮ ਕਰ ਰਹੇ ਹਨ। ਦਫਤਰਾਂ 'ਚ 37 ਅਤੇ ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਦੇ ਦਫਤਰ 35 ਉਪ ਜ਼ਿਲਾ ਸਿੱਖਿਆ ਅਧਿਕਾਰੀਆਂ ਦੀਆਂ ਆਸਾਮੀਆਂ ਮਨਜ਼ੂਰ ਹਨ।

ਸਟੇਟ ਪੁਲਸ 'ਚ ਸ਼ਿਫਟ ਹੋਵੇਗੀ ਡਿਪਟੀ ਡੀ. ਈ. ਓਜ਼ ਦੀ ਆਸਾਮੀ
ਦਿ ਪੰਜਾਬ ਐਜੂਕੇਸ਼ਨਲ ਸਰਵਿਸਿਜ਼ (ਸਕੂਲ ਇੰਸਪੈਕਸ਼ਨ ਕੇਡਰ ਜਨਰਲ) ਗਰੁੱਪ ਏ ਸਰਵਿਸ ਰੂਲਜ਼ 2018 ਅਤੇ ਪੰਜਾਬ ਸਟੇਟ ਐਜੂਕੇਸ਼ਨ ਸਰਵਿਸ (ਸਕੂਲ ਐਂਡ ਇੰਸਪੈਕਸ਼ਨ) ਬਾਰਡਰ ਇਲਾਕਾ ਗਰੁੱਪ ਏ ਸਰਵਿਸ ਰੂਲਜ਼ 2018 ਦੇ ਨਿਯਮ ਦੀ ਪ੍ਰੋਵਿਜ਼ਨ 'ਚ ਦਿੱਤੀਆਂ ਗਈਆਂ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਸੂਬੇ ਦੇ ਸਾਰੇ ਜ਼ਿਲਾ ਸਿੱਖਿਆ ਐਲੀਮੈਂਟਰੀ ਦਫਤਰਾਂ 'ਚ ਸਿਰਫ ਇਕ ਹੀ ਉਪ ਜ਼ਿਲਾ ਸਿੱਖਿਆ ਅਧਿਕਾਰੀ ਦੀ ਆਸਾਮੀ ਹੋਵੇਗੀ।


Anuradha

Content Editor

Related News