ED ਨੇ ਮਨੀ ਲਾਂਡਰਿੰਗ ਤਹਿਤ ਗੁਰਦੀਪ ਸਿੰਘ ’ਤੇ ਕੀਤੀ ਕਾਰਵਾਈ
Friday, Nov 26, 2021 - 10:29 PM (IST)
ਲੁਧਿਆਣਾ (ਸੇਠੀ)-ਡਾਇਰੈਕਟਰੇਟ ਆਫ ਐਨਫੋਰਸਮੈਂਟ ਵਿਭਾਗ ਵੱਲੋਂ ਵੀਰਵਾਰ ਨੂੰ ਇਕ ਸਰਚ ਮੁਹਿੰਮ ਚਲਾਈ ਗਈ, ਜਿਸ 'ਚ ਕੁੱਲ 8 ਕੰਪਲੈਕਸਾਂ ਦੀ ਤਲਾਸ਼ੀ ਲਈ ਅਤੇ 10 ਲੱਖ ਤੋਂ ਜ਼ਿਆਦਾ ਦੀ ਨਕਦੀ ਅਤੇ ਕੁਝ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ। ਤਲਾਸ਼ੀ ਦੌਰਾਨ ਮਿਲੇ ਕਰੀਬ 7 ਕਰੋੜ ਦੀ ਐੱਫ. ਡੀ. ਅਤੇ ਬੈਂਕ ਲਾਕਰ ਨੂੰ ਈ. ਡੀ. ਨੇ ਫ੍ਰੀਜ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੁਝ ਦਸਤਾਵੇਜ਼, ਮੋਬਾਇਲ ਫੋਨ ਆਦਿ ਵੀ ਜ਼ਬਤ ਕੀਤੇ ਗਏ।
ਇਹ ਵੀ ਪੜ੍ਹੋ : ਯੂਰਪੀਨ ਯੂਨੀਅਨ ਨੇ ਕੋਰੋਨਾ ਟੀਕਾ ਨਿਰਯਾਤ 'ਤੇ ਪਾਬੰਦੀਆਂ 'ਚ ਦਿੱਤੀ ਢਿੱਲ
ਦੱਸ ਦੇਈਏ ਕਿ ਸੁਰਿੰਦਰਪਾਲ ਸਿੰਘ ਉਰਫ ਪਹਿਲਵਾਨ ਦੇ ਨਿਵਾਸ ਸਥਾਨ ਸਮੇਤ ਦਫਤਰ ’ਤੇ ਕਾਰਵਾਈ ਕੀਤੀ ਗਈ। ਮਨੀ ਲਾਂਡਰਿੰਗ ਐਕਟ-2002 ਤਹਿਤ ਸੁਰਿੰਦਰਪਾਲ ਸਿੰਘ ਅਤੇ ਹੋਰਨਾਂ ਖਿਲਾਫ ਉਕਤ ਮਾਮਲੇ ਸਬੰਧੀ ਉਨ੍ਹਾਂ ਦੇ ਸਹਿਯੋਗੀਆਂ ਅਤੇ ਗੁਰਦੀਪ ਸਿੰਘ ਜੁਝਾਰ ਦੇ ਰਿਹਾਇਸ਼ੀ ਕੰਪਲੈਕਸ ਅਤੇ ਕੰਪਨੀਆਂ ਦੇ ਮੁੱਖ ਕਾਰੋਬਾਰੀ ਕੰਪਲੈਕਸ ’ਤੇ ਵੀ ਸਰਚ ਕੀਤੀ ਗਈ।ਸਰਚ ਮੁਹਿੰਮ ਲੁਧਿਆਣਾ, ਮੋਹਾਲੀ, ਚੰਡੀਗੜ੍ਹ ਅਤੇ ਨਵਾਂਸ਼ਹਿਰ ’ਚ ਵੱਖ-ਵੱਖ ਕੰਪਲੈਕਸਾਂ ਵਿਚ ਕੀਤੀ ਗਈ।
ਇਹ ਵੀ ਪੜ੍ਹੋ : ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਉਣ 'ਤੇ ਇਜ਼ਰਾਈਲ ਨੇ 'ਐਮਰਜੈਂਸੀ ਸਥਿਤੀ' ਦੀ ਦਿੱਤੀ ਚਿਤਾਵਨੀ
ਈ. ਡੀ. ਵੱਲੋਂ ਮਨੀ ਲਾਂਡਰਿੰਗ ਦੀ ਜਾਂਚ ਅਪ੍ਰੈਲ 2021 ਵਿਚ ਸ਼ੁਰੂ ਕੀਤੀ ਗਈ ਸੀ, ਜਿਸ ਦੇ ਨਤੀਜੇ ਵਜੋਂ ਪੰਜਾਬ ਵਿਜੀਲੈਂਸ ਬਿਊਰੋ ਐੱਫ.ਆਈ.ਆਰ. ਅਤੇ ਚਾਰਜਸ਼ੀਟ ਦਰਜ ਕੀਤੀ ਗਈ ਸੀ। ਸੁਰਿੰਦਰਪਾਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰ ਕੇ ਆਪਣੀਆਂ ਮਨਪਸੰਦ ਕੰਪਨੀਆਂ ਨੂੰ ਕਰੋੜਾਂ ਰੁਪਏ ’ਚ ਪ੍ਰਾਜੈਕਟ ਅਲਾਟ ਕਰ ਦਿੱਤੇ ਸਨ। ਇਨ੍ਹਾਂ ਫਰਮਾਂ ਤੋਂ ਸੁਰਿੰਦਰਪਾਲ ਸਿੰਘ ਵੱਲੋਂ ਰਿਸ਼ਵਤ ਵਜੋਂ ਇਕੱਠੇ ਕੀਤੇ ਧਨ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਸਹਿਯੋਗੀਆਂ ਦੇ ਨਾਂ ’ਤੇ ਨਿਰਮਾਣਿਤ ਫਰਜ਼ੀ ਫਰਮਾਂ ਵਿਚ ਸਰਕੁਲੇਟ ਕਰਦਾ ਸੀ। ਈ. ਡੀ. ਵੱਲੋਂ ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਸੁਰਿੰਦਰਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਮਾਲਕੀ ਵਾਲੀਆਂ ਕੰਪਨੀਆਂ ਦੇ ਪੈਸੇ ਦਾ ਕੁਝ ਹਿੱਸਾ ਜੁਝਾਰ ਟ੍ਰਾਂਸਪੋਰਟ ਗਰੁੱਪ ਅਤੇ ਫਾਸਟ-ਵੇ ਗਰੁੱਪ ਦੇ ਮਾਲਕ ਗੁਰਦੀਪ ਸਿੰਘ ਕੋਲ ਵੀ ਗਿਆ ਸੀ, ਜਿਸ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ : ਤੇਲ ਟੈਂਕਰ ਤੇ ਕਾਰ 'ਚ ਹੋਈ ਜ਼ਬਰਦਸਤ ਟੱਕਰ, ਲੱਗੀ ਅੱਗ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।