ਕਰਜ਼ੇ ਕਾਰਣ ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ

07/07/2019 2:14:08 AM

ਗਿੱਦਡ਼ਬਾਹਾ, (ਚਾਵਲਾ)- ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਫ਼ਕਰਸਰ ਦੇ ਇਕ ਨੌਜਵਾਨ ਕਿਸਾਨ ਜਸਵਿੰਦਰ ਸਿੰਘ ਜੱਸੀ ਵੱਲੋਂ ਕੁਦਕੁਸ਼ੀ ਕਰਨ ਦਾ ਪਤਾ ਲੱਗਾ ਹੈ। ਇਸ ਸਬੰਧੀ ਮ੍ਰਿਤਕ ਦੇ ਰਿਸ਼ੇਤਦਾਰ ਜਸਮੇਲ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਜੱਸੀ ਬਹੁਤ ਹੀ ਮਿਹਨਤੀ ਅਤੇ ਨਿੱਘੇ ਸੁਭਾਅ ਦਾ ਮਾਲਕ ਸੀ ਅਤੇ ਪਿੰਡ ਵਿਚ ਸਮਾਜ ਭਲਾਈ ਦੇ ਕੰਮਾਂ ਵਿਚ ਮੋਹਰੀ ਰਹਿੰਦਾ ਸੀ ਪਰ ਉਹ ਕਰਜ਼ੇ ਰੂਪੀ ਦੈਂਤ ਦੇ ਅੱਗੇ ਹਾਰ ਗਿਆ। ਜੱਸੀ ਦੀ ਕਰੀਬ 5 ਏਕਡ਼ ਜ਼ਮੀਨ ਹੈ ਅਤੇ ਉਸ ਦੇ ਸਿਰ ’ਤੇ ਆਡ਼੍ਹਤੀਆਂ ਅਤੇ ਬੈਂਕ ਦਾ ਕਰੀਬ 10-12 ਲੱਖ ਰੁਪਏ ਦਾ ਕਰਜ਼ਾ ਸੀ। ਮਾਤਾ-ਪਿਤਾ ਬਜ਼ੁਰਗ ਹੋਣ ਕਰ ਕੇ ਉਹ ਇਕੱਲਾ ਹੀ ਘਰ ਵਿਚ ਕਮਾਉਣ ਵਾਲਾ ਸੀ, ਜਿਸ ਕਰ ਕੇ ਉਹ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਰਹਿਣ ਲੱਗਾ ਸੀ ਅਤੇ ਬੀਤੇ ਦਿਨ ਉਸ ਨੇ ਖੇਤਾਂ ਵਿਚ ਕੋਈ ਜ਼ਹਿਰਲੀ ਵਸਤੂ ਨਿਗਲ ਲਈ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਜਸਵਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਇਕ 9 ਸਾਲਾਂ ਦਾ ਬੇਟਾ ਛੱਡ ਗਿਆ ਹੈ। ਪਿੰਡ ਫ਼ਕਰਸਰ ਦੇ ਵਸਨੀਕ ਅਤੇ ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਗੁਰਪਾਲ ਸਿੰਘ ਗੋਰਾ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਸਵਿੰਦਰ ਸਿੰਘ ਜੱਸੀ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਉਸ ਦੇ ਪਰਿਵਾਰ ਨੂੰ ਆਰਥਕ ਮਦਦ ਦਿੱਤੀ ਜਾਵੇ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।


Bharat Thapa

Content Editor

Related News