ਬੁਢਲਾਡਾ ''ਚ DSP ਸੁਖਅਮ੍ਰਿਤ ਸਿੰਘ ਨੇ ਸੰਭਾਲਿਆ ਚਾਰਜ

Friday, Jan 21, 2022 - 11:38 PM (IST)

ਬੁਢਲਾਡਾ ''ਚ DSP ਸੁਖਅਮ੍ਰਿਤ ਸਿੰਘ ਨੇ ਸੰਭਾਲਿਆ ਚਾਰਜ

ਬੁਢਲਾਡਾ (ਬਾਂਸਲ)- ਚੋਣ ਕਮਿਸ਼ਨ ਪੰਜਾਬ ਵੱਲੋਂ ਸੁਖਅਮ੍ਰਿਤ ਸਿੰਘ ਐੱਸ. ਪੀ. ਐੱਸ. ਡੀ. ਐੱਸ. ਪੀ. ਪਟਿਆਲਾ ਨੂੰ ਡੀ. ਐੱਸ. ਪੀ. ਬੁਢਲਾਡਾ ਨਿਯੁਕਤ ਕੀਤਾ ਗਿਆ। ਜਿਨ੍ਹਾਂ ਨੇ ਅੱਜ ਬਤੌਰ ਡੀ. ਐੱਸ. ਪੀ. ਅਹੁੱਦਾ ਸੰਭਾਲਦਿਆਂ ਸਬ ਡਵੀਜਨ ਦੇ ਸਮੂਹ ਕਰਮਚਾਰੀਆਂ ਨੂੰ ਹਦਾਇਤਾਂ ਕੀਤੀ ਕਿ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ ਨੇਪਰੇ ਚਾੜਨ ਲਈ ਜਿੱਥੇ ਸਹਿਯੋਗ ਦੀ ਮੰਗ ਕੀਤੀ ਉਥੇ ਤਾੜਨਾ ਕਰਦਿਆਂ ਕਿਹਾ ਕਿ ਅਣਗੇਹਲੀ ਕਿਸੇ ਵੀ ਕਿਸਮ ਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹਲਕੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਦੁਆਲਾ ਸੁਰੱਖਿਅਤ ਬਨਾਉਣ ਲਈ ਹਰ ਸ਼ੱਕੀ ਵਿਅਕਤੀ ਵਸਤੂ ਦੀ ਇਤਲਾਹ ਪੁਲਸ ਨੂੰ ਤੁਰੰਤ ਦੇਣ। 

ਇਹ ਖ਼ਬਰ ਪੜ੍ਹੋ- ਅਨਿਰਬਾਨ ਲਾਹਿੜੀ ਨੇ ਸ਼ੁਰੂਆਤੀ ਦੌਰ ਵਿਚ 69 ਦਾ ਖੇਡਿਆ ਕਾਰਡ


ਉਨ੍ਹਾਂ ਸ਼ਹਿਰ ਦੀਆਂ ਵੱਖ-ਵੱਖ ਧਰਮਸ਼ਾਲਾਵਾਂ, ਹੋਟਲਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਮੁਸਾਫਿਰਾਂ ਦੀ ਸੂਚਨਾ ਵੀ ਪੁਲਸ ਨੂੰ ਦੇਣ, ਉੱਥੇ ਢਾਬੇ, ਦੁਕਾਨਦਾਰਾਂ, ਫੈਕਟਰੀਆਂ ਵਿਚ ਕੰਮ ਕਰਨ ਵਾਲੇ ਪਰਵਾਸੀ ਮੁਲਾਜ਼ਮਾਂ ਦੀ ਇਤਲਾਹ ਵੀ ਪੁਲਸ ਨੂੰ ਦੇਣ। ਉਨ੍ਹਾਂ ਸਮੂਹ ਧਾਰਮਿਕ ਸਥਾਨਾਂ, ਗੁਰਦੁਆਰਾ ਸਾਹਿਬ, ਮੰਦਰਾਂ ਆਦਿ 'ਚ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਯਕੀਨੀ ਬਣਾਉਣ। ਇਸ ਮੌਕੇ ਤੇ ਰੀਡਰ ਗੁਰਚੈਨ ਸਿੰਘ, ਇੰਸਪੈਕਟਰ ਪ੍ਰਿਤਪਾਲ ਸਿੰਘ ਐੱਸ. ਐੱਚ. ਓ. ਸਿਟੀ, ਇੰਦਰਜੀਤ ਆਦਿ ਹਾਜ਼ਰ ਸਨ।

ਇਹ ਖ਼ਬਰ ਪੜ੍ਹੋ- ਵਨ ਡੇ 'ਚ 14 ਵਾਰ ਜ਼ੀਰੋ 'ਤੇ ਆਊਟ ਹੋਏ ਕੋਹਲੀ, ਇਸ ਦੇਸ਼ ਵਿਰੁੱਧ ਸਭ ਤੋਂ ਜ਼ਿਆਦਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News