ਕੇਂਦਰੀ ਜੇਲ੍ਹ ''ਚੋਂ ਮੁੜ ਮਿਲਿਆ ਨਸ਼ਾ ! ਕੈਦੀ ਤੋਂ 140 ਗ੍ਰ੍ਮ ਨਸ਼ੀਲਾ ਪਦਾਰਥ ਤੇ ਖੁੱਲ੍ਹੇ ਕੈਪਸੂਲ ਬਰਾਮਦ
Tuesday, Mar 18, 2025 - 05:53 PM (IST)

ਫਿਰੋਜ਼ਪੁਰ (ਕੁਮਾਰ) – ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਤਹਿਤ ਜੇਲ੍ਹ 'ਚ ਲਈ ਗਈ ਤਲਾਸ਼ੀ ਦੌਰਾਨ ਇੱਕ ਕੈਦੀ ਤੋਂ ਨਸ਼ੀਲੇ ਪਦਾਰਥ ਖੁੱਲ੍ਹੇ ਹੋਏ ਕੈਪਸੂਲ ਬਰਾਮਦ ਹੋਏ ਹਨ, ਜਿਸ ਨੂੰ ਲੈ ਕੇ ਜੇਲ੍ਹ ਅਧਿਕਾਰੀਆਂ ਵੱਲੋਂ ਭੇਜੀ ਗਈ ਜਾਣਕਾਰੀ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਬੰਦ ਕੈਦੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਦੇ ਅਨੁਸਾਰ ਜਦੋਂ ਸਹਾਇਕ ਸੁਪਰਡੈਂਟ ਦੀ ਅਗਵਾਈ ਹੇਠ ਜੇਲ੍ਹ ਕਰਮਚਾਰੀਆਂ ਵੱਲੋਂ ਕੈਦੀ ਮਨਜਿੰਦਰ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 140 ਗ੍ਰਾਮ ਨਸ਼ੀਲਾ ਪਦਾਰਥ ਖੁੱਲ੍ਹੇ ਹੋਏ ਕੈਪਸੂਲ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ- ਮੁੱਖ ਮੰਤਰੀ ਦੀ ਦੌੜ 'ਚੋਂ ਰਾਜਾ ਵੜਿੰਗ ਬਾਹਰ, ਕਿਹਾ- 'ਮੈਂ ਨਹੀਂ ਚਾਹੁੰਦਾ CM ਬਣਨਾ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e