ਨਸ਼ੇ ਦੀ ਤਸਕਰੀ ''ਤੇ ਨਕੇਲ ਕੱਸਣ ਲਈ ਫਾਜ਼ਿਲਕਾ ਪੁਲਸ ਨੇ ਵਧਾਈ ਸਖ਼ਤੀ

10/15/2020 1:19:29 PM

ਫਾਜ਼ਿਲਕਾ (ਸੁਨੀਲ ਨਾਗਪਾਲ): ਰਾਜਸਥਾਨ ਨਾਲ ਲੱਗਦੇ ਜ਼ਿਲ੍ਹਾ ਫਾਜ਼ਿਲਕਾ 'ਚ ਪੰਜਾਬ ਰਾਜਸਥਾਨ ਹਾਈਵੇਅ 'ਤੇ ਫਾਜ਼ਿਲਕਾ ਪੁਲਸ ਨੇ ਨਾਕੇਬੰਦੀ ਵਧਾ ਦਿੱਤੀ ਹੈ। ਆਏ ਦਿਨ ਰਾਜਸਥਾਨ ਤੋਂ ਨਸ਼ੇ ਦੀ ਤਸਕਰੀ ਹੋ ਰਹੀ ਹੈ, ਜਿਸ ਦੇ ਚੱਲਦੇ ਫਾਜ਼ਿਲਕਾ ਦੇ ਐੱਸ.ਐੱਸ.ਪੀ. ਹਰਜੀਤ ਸਿੰਘ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਸ ਦੀ ਨਾਕੇਬੰਦੀ ਵਧਾ ਦਿੱਤੀ ਗਈ ਹੈ ਅਤੇ ਹਾਈਵੇਅ ਤੋਂ ਨਿਕਲਣ ਵਾਲੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਹਾਲਾਂਕਿ ਹਰ ਨਾਕੇ 'ਤੇ ਮਾਨਟਰਿੰਗ ਐੱਸ.ਐੱਚ.ਓ ਕਰ ਰਹੇ ਹਨ।

ਇਹ ਵੀ ਪੜ੍ਹੋ: ਫਰੀਦਕੋਟ: ਖੇਤਾਂ 'ਚੋਂ ਮਿਲਿਆ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖਿਆ ਗੁਬਾਰਾ, ਲੋਕਾਂ 'ਚ ਦਹਿਸ਼ਤ ਦਾ ਮਾਹੌ

PunjabKesari

ਫਾਜ਼ਿਲਕਾ ਦੇ ਗੰਗਾ ਕਨਾਲ ਨਹਿਰ ਦੇ ਕੋਲ ਲੱਗੇ ਨਾਕਾਬੰਦੀ 'ਤੇ ਐੱਸ.ਐੱਚ.ਓ. ਰਾਜੇਂਦਰ ਸ਼ਰਮਾ ਵਲੋਂ ਵੀ ਗੱਡੀਆਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ ਜਦੋਂ ਉਨ੍ਹਾਂ ਕੋਲੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਕਸਰ ਰਾਜਸਥਾਨ ਤੋਂ ਗੱਡੀਆਂ 'ਚ ਲੁਕਾ ਕੇ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ, ਜਿਸ 'ਤੇ ਨਕੇਲ ਕੱਸਣ ਲਈ ਨਾਕੇਬੰਦੀ ਕੀਤੀ ਗਈ ਹੈ। ਇੰਨਾ ਹੀ ਨਹੀਂ ਕੋਰੋਨਾ ਦੇ ਚੱਲਦੇ ਵੀ ਨਿਯਮਾਂ ਦਾ ਪਾਲਣ ਨਾ ਕਰਨ ਵਾਲੇ ਲੋਕਾਂ ਦੇ ਚਾਲਾਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਹੁਣ ਸੰਗਰੂਰ 'ਚ ਸਰਕਾਰੀ ਅਦਾਰਿਆਂ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ


Shyna

Content Editor

Related News