5 ਕਿਲੋ ਭੁੱਕੀ ਸਣੇ 2 ਕਾਬੂ

Saturday, Jan 12, 2019 - 01:01 AM (IST)

5 ਕਿਲੋ ਭੁੱਕੀ ਸਣੇ 2 ਕਾਬੂ

ਕੌਹਰੀਆਂ, (ਸ਼ਰਮਾ)- ਸਬ-ਇੰਸਪੈਕਟਰ ਜਸਵਿੰਦਰ ਸਿੰਘ ਇੰਚਾਰਜ ਚੌਕੀ ਕੌਹਰੀਆਂ ਨੇ 5 ਕਿਲੋ ਭੁੱਕੀ ਫਡ਼ਨ ਦਾ ਦਾਅਵਾ ਕੀਤਾ ਹੈ। ਸਬ-ਇੰਸਪੈਕਟਰ ਜਸਵਿੰਦਰ ਸਿੰਘ ਇੰਚਾਰਜ ਚੌਕੀ ਕੌਹਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੱਸ. ਆਈ. ਦਰਸ਼ਨ ਸਿੰਘ ਭੱਠਲ ਨੇ ਗਸ਼ਤ ਦੌਰਾਨ ਬਾ-ਹੱਦ ਪਿੰਡ ਸ਼ਾਦੀਹਰੀ ਵਿਖੇ ਸ਼ੱਕ ਦੇ ਅਾਧਾਰ ’ਤੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲੈਣ ਤੇ ਉਨ੍ਹਾਂ ਕੋਲੋਂ 5 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਦੋਸ਼ੀਆਂ ਦੀ ਪਛਾਣ ਰਣਧੀਰ ਸਿੰਘ ਧੀਰਾ ਪੁੱਤਰ ਮਲਕੀਤ ਸਿੰਘ ਵਾਸੀ ਝਲਬੂਟੀ ਥਾਣਾ ਬੋਹਾ (ਮਾਨਸਾ) ਅਤੇ ਗੁਰਚੇਤ ਸਿੰਘ ਬਾਲਾ ਪੁੱਤਰ ਨਛੱਤਰ ਸਿੰਘ ਵਾਸੀ ਰੋਡ਼ੀ (ਸਿਰਸਾ) ਹਰਿਆਣਾ ਵਜੋਂ ਹੋਈ ਹੈ। ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਜੇਲ ਭੇਜ ਦਿੱਤਾ ਹੈ। ਇਸ ਸਮੇਂ ਏ.ਐੱਸ.ਆਈ. ਦਰਸ਼ਨ ਸਿੰਘ ਭੱਠਲ, ਮੁਨਸ਼ੀ ਦਰਸ਼ਨ ਸਿੰਘ, ਹੌਲਦਾਰ ਭਗਵੰਤ ਸਿੰਘ, ਹੌਲਦਾਰ ਨਾਜਰ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ।


author

KamalJeet Singh

Content Editor

Related News