ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਕਾਰਨ ਹੋ ਗਈ ਮੌਤ
Saturday, Mar 01, 2025 - 05:27 AM (IST)

ਲੁਧਿਆਣਾ (ਗੌਤਮ) : ਦੁੱਗਰੀ ਫੇਜ਼-1 ’ਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦਾ ਪਤਾ ਲੱਗਦਿਆਂ ਹੀ ਥਾਣਾ ਦੁੱਗਰੀ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਮ੍ਰਿਤਕ ਦੀ ਪਛਾਣ ਸੀ.ਆਰ.ਪੀ.ਐੱਫ. ਕਾਲੋਨੀ ਵਾਸੀ ਸਾਹਿਲ ਹੰਸ ਉਰਫ ਮੋਟਾ ਵਜੋਂ ਕੀਤੀ ਹੈ।
ਪੁਲਸ ਨੇ ਮ੍ਰਿਤਕ ਹੰਸ ਦੀ ਪਤਨੀ ਜਸਸਿਮਰਨ ਕੌਰ ਦੇ ਬਿਆਨਾਂ ’ਤੇ ਤਰੁਣ ਉਰਫ ਮੋਟਾ ਵਾਸੀ ਧਾਂਦਰਾ ਰੋਡ ਸਿਟੀ ਐਨਕਲੇਵ ਖਿਲਾਫ ਕੇਸ ਦਰਜ ਕਰ ਲਿਆ ਹੈ। ਜਸਸਿਮਰਨ ਕੌਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਕਿ ਉਸ ਦਾ ਪਤੀ ਸਾਹਿਲ ਹੰਸ ਆਪਣੇ ਦੋਸਤ ਤਰੁਣ ਨਾਲ ਗਿਆ ਹੋਇਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੇ ਲਈ ਕਰਵਟ, ਡਿੱਗ ਰਹੇ ਮੋਟੇ-ਮੋਟੇ ਗੜ੍ਹੇ, ਸੜਕਾਂ ਹੋ ਗਈਆਂ ਚਿੱਟੀਆਂ
ਬਾਅਦ ’ਚ ਉਹ ਪਤੀ ਨੂੰ ਘਰ ਛੱਡ ਗਿਆ ਸੀ। ਜਦੋਂ ਉਹ ਰਾਤ ਨੂੰ ਖਾਣਾ ਦੇਣ ਗਈ ਤਾਂ ਉਹ ਬੇਹੋਸ਼ ਪਿਆ ਸੀ ਤੇ ਕੋਈ ਜਵਾਬ ਨਹੀ ਦੇ ਰਿਹਾ ਸੀ। ਉਸ ਨੇ ਰੋਟੀ ਨਹੀਂ ਖਾਧੀ ਅਤੇ ਉਹ ਆਪਣੇ ਕੰਮ ’ਚ ਰੁੱਝ ਗਈ। ਅਚਾਨਕ ਉਸ ਦੇ ਪਤੀ ਦੀ ਤਬੀਅਤ ਵਿਗੜ ਗਈ ਅਤੇ ਉਹ ਬਾਥਰੂਮ ’ਚ ਗਿਆ ਤਾਂ ਉਥੇ ਹੀ ਡਿੱਗ ਗਿਆ। ਉਹ ਉਸ ਨੂੰ ਹਸਪਤਾਲ ਲੈ ਗਈ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸਬ-ਇੰਸਪੈਕਟਰ ਗੌਰਵ ਚੰਦੇਲ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਉਹ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਇਹ ਵੀ ਪੜ੍ਹੋ- ਲਗਾਤਾਰ ਹੋ ਰਹੀ ਬਾਰਿਸ਼ ਨੇ ਵਧਾ'ਤਾ ਦਰਿਆ ਦੇ ਪਾਣੀ ਦਾ ਪੱਧਰ, ਇਲਾਕੇ 'ਚ ਜਾਰੀ ਹੋ ਗਿਆ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e