ਮੈਟਰੋ ਵਾਂਗ ਖੋਲ੍ਹਣਗੇ ਨਵੀਂ ਦਿੱਲੀ-ਕਾਲਕਾ ਐਕਸਪ੍ਰੈਸ ਦੇ ਦਰਵਾਜ਼ੇ, ਹਾਦਸਿਆਂ ਤੋਂ ਹੋਵੇਗਾ ਬਚਾ

Wednesday, Sep 28, 2022 - 02:44 PM (IST)

ਮੈਟਰੋ ਵਾਂਗ ਖੋਲ੍ਹਣਗੇ ਨਵੀਂ ਦਿੱਲੀ-ਕਾਲਕਾ ਐਕਸਪ੍ਰੈਸ ਦੇ ਦਰਵਾਜ਼ੇ, ਹਾਦਸਿਆਂ ਤੋਂ ਹੋਵੇਗਾ ਬਚਾ

ਚੰਡੀਗੜ੍ਹ : ਨਵੀਂ ਦਿੱਲੀ-ਕਾਲਕਾ ਐਕਸਪ੍ਰੈਸ (12005/06) ਵਿੱਚ ਇਕ ਨਵਾਂ ਬਦਲਾਅ ਲਿਆਂਦਾ ਜਾਵੇਗਾ। ਜਾਣਕਾਰੀ ਮੁਤਾਬਕ ਇਸ ਦੇ ਦਰਵਾਜ਼ੇ ਹੁਣ ਸਪੀਡ ਫੜ੍ਹਣ ਤੋਂ ਪਹਿਲਾਂ ਹੀ ਬੰਦ ਹੋ ਜਾਇਆ ਕਰਨਗੇ। ਮੈਟਰੋ ਦੀ ਤਰਜ 'ਤੇ ਸ਼ਤਾਬਦੀ ਐਕਸਪ੍ਰੈਸ ਦੇ LHB ਕੋਚਾਂ 'ਚ ਆਟੋਮੈਟਿਕ ਡੋਰ ਸਿਸਟਮ ਦੀ ਰੀਟਰੋ ਫਿਟਮੈਂਟ ਲਗਾਈ ਗਈ ਹੈ। ਇਸ ਨਵੀਂ ਸਹੂਲਤ ਤਹਿਤ ਪਲੇਟਫਾਰਮ ਵਾਲੇ ਪਾਸੇ ਦਾ ਮੁੱਖ ਦਰਵਾਜ਼ਾ ਟਰੇਨ ਦੇ ਰੁਕਣ ਤੋਂ ਬਾਅਦ ਹੀ ਖੁੱਲ੍ਹੇਗਾ। ਜਿਵੇਂ ਹੀ ਰੇਲਗੱਡੀ ਸਟੇਸ਼ਨ ਤੋਂ ਰਵਾਨਾ ਹੋਵੇਗੀ, ਦਰਵਾਜ਼ਾ ਆਪਣੇ-ਆਪ ਬੰਦ ਹੋ ਜਾਵੇਗਾ। ਇਹ ਇਕ ਨਵਾਂ ਸਿਸਟਮ ਹੈ , ਜੋ ਹਾਦਸਿਆਂ ਨੂੰ ਰੋਕਣ 'ਚ ਮਦਦਗਾਰ ਸਾਬਤ ਹੋਵੇਗਾ। 

ਇਹ ਵੀ ਪੜ੍ਹੋ- ਬੁਢਲਾਡਾ ’ਚ ਹੋਏ ਕਬੱਡੀ ਖਿਡਾਰੀ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਅੰਬਾਲਾ ਕੈਂਟ ਰੇਲਵੇ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਨੇ ਕਿਹਾ ਕਿ ਭਾਰਤੀ ਰੇਲਵੇ ਨੇ ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਐਕਸਪ੍ਰੈਸ ਦੇ ਰੈਕ ਨੂੰ ਅਪਗ੍ਰੇਡ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਜਿਸ ਤਰ੍ਹਾਂ ਮੈਟਰੋ ਚੱਲਣ 'ਤੇ ਦਰਵਾਜ਼ੇ ਨਹੀਂ ਖੁੱਲ੍ਹਦੇ, ਉਸ ਤਰ੍ਹਾਂ ਕਾਲਕਾ ਸ਼ਤਾਬਦੀ ਦੀ ਰਫ਼ਤਾਰ ਤੇਜ਼ ਹੋਣ 'ਤੇ ਦਰਵਾਜ਼ੇ ਬੰਦ ਰਹਿਣਗੇ। ਅੰਬਾਲਾ ਡਵੀਜ਼ਨ ਦੇ ਅੰਬਾਲਾ ਛਾਉਣੀ, ਚੰਡੀਗੜ੍ਹ ਅਤੇ ਕਾਲਕਾ ਸਟੇਸ਼ਨਾਂ 'ਤੇ ਇਸ ਸਬੰਧੀ ਬਕਾਇਦਾ ਐਲਾਨ ਕੀਤਾ ਜਾਵੇਗਾ। ਇਸ ਸੰਬੰਧੀ ਟਰੇਨ ਚਲਾਉਣ ਵਾਲੇ ਕਰਮਚਾਰੀਆਂ ਨੂੰ ਵੀ ਸਾਵਧਾਨ ਰਹਿਣ ਦਾ ਸਲਾਹ ਦਿੱਤੀ ਹੈ। ਇਸ ਲਈ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਰੇਲਵੇ ਸੁਰੱਖਿਆ ਬਲ ਦੀ ਵੀ ਮਦਦ ਲਈ ਜਾਵੇਗੀ। ਕਈ ਵਾਰ ਲੋਕ ਚੱਲਦੀ ਟਰੇਨ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਾਰਨ ਹਾਦਸਾ ਵਾਪਰਦੇ ਹਨ। ਅਜਿਹੀ ਲਾਪਰਵਾਹੀ ਵਰਤਿਆਂ ਰਈ ਲੋਕ ਆਪਣੀ ਜਾਨ ਤੱਕ ਗਵਾ ਬੈਠਦੇ ਹਨ। ਆਮ ਤੌਰ 'ਤੇ ਅਜਿਹੀਆਂ ਘਟਨਾਵਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ। ਇਹ ਹਾਦਸਿਆਂ ਨੂੰ ਰੋਕਣ ਲਈ ਹੀ ਰੇਲਵੇ ਵਿਭਾਗ ਨੇ ਇਹ ਕਦਮ ਚੁੱਕਿਆ ਹੈ।  

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


author

Simran Bhutto

Content Editor

Related News