ਡਾਕਟਰਾਂ ਵਲੋਂ ਮ੍ਰਿਤਕ ਐਲਾਨਿਆ ਬੱਚਾ ਅੰਤਿਮ ਸੰਸਕਾਰ ਤੋਂ ਪਹਿਲਾਂ ਹੋਇਆ ਜਿਊਂਦਾ

Friday, Feb 21, 2020 - 08:11 PM (IST)

ਡਾਕਟਰਾਂ ਵਲੋਂ ਮ੍ਰਿਤਕ ਐਲਾਨਿਆ ਬੱਚਾ ਅੰਤਿਮ ਸੰਸਕਾਰ ਤੋਂ ਪਹਿਲਾਂ ਹੋਇਆ ਜਿਊਂਦਾ

ਲੁਧਿਆਣਾ, (ਰਾਮ, ਜ.ਬ.)— ਡਾਕਟਰਾਂ ਵਲੋਂ ਮ੍ਰਿਤਕ ਐਲਾਣੇ ਗਏ 5 ਸਾਲਾ ਬੱਚੇ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਸ ਦੇ ਜ਼ਿੰਦਾ ਹੋਣ ਨੂੰ ਲੈ ਕੇ ਮਾਤਾ-ਪਿਤਾ ਤੇ ਪਿੰਡ ਦੇ ਲੋਕ ਚਹਿਕ ਉਠੇ । ਜੋ ਕਿ ਇਸ ਨੂੰ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਮਨ ਰਹੇ। ਬੱਚੇ ਦੇ ਪਿਤਾ ਮੁੰਨਾ ਤੇ ਮਾਮਾ ਸੀਤਾ ਰਾਮ ਦਾ ਕਹਿਣਾ ਹੈ ਕਿ ਉਹ ਲੋਕ ਗਰੀਬ ਹਨ, ਫੈਕਟਰੀ 'ਚ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਮੁੰਨਾ ਨੇ ਕਿਹਾ ਕਿ ਉਸ ਦੇ 4 ਬੱਚੇ ਹਨ। ਪੰਜ ਸਾਲਾ ਸੰਦੀਪ ਸਭ ਤੋਂ ਛੋਟਾ ਹੈ ਸੰਦੀਪ 3 ਦਿਨਾਂ ਤੋਂ ਬੀਮਾਰ ਸੀ, ਜਿਸ ਨੂੰ ਪਿੰਡ ਦੇ ਡਾਕਟਰ ਨੇ ਲੁਧਿਆਣਾ ਦੇ ਵਧੀਆ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਕਿਹਾ। ਉਹ ਪਹਿਲਾਂ ਤਾਂ ਸੰਦੀਪ ਨੂੰ ਇਕ ਚੈਰੀਟੇਬਲ ਹਸਪਤਾਲ 'ਚ ਲੈ ਕੇ ਗਏ। ਉਥੋਂ ਉਸ ਨੂੰ ਮਾਡਲ ਟਾਊਨ ਬੱਚਿਆਂ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਮੁੰਨਾ ਦੇ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਪ੍ਰਾਈਵੇਟ ਹਸਪਤਾਲ ਦਾ ਖਰਚਾ ਨਹੀਂ ਚੁੱਕ ਸਕੇ ਤਾਂ ਪਿੰਡ ਦੇ ਲੋਕਾਂ ਤੇ ਇਕ ਐੱਨ. ਜੀ. ਓ. ਨੇ ਹਸਪਤਾਲ ਦਾ ਖਰਚਾ ਜਮ੍ਹਾਂ ਕਰਵਾਇਆ ਤੇ ਸੰਦੀਪ ਦਾ ਇਲਾਜ ਸ਼ੁਰੂ ਹੋ ਸਕਿਆ। ਰਾਤ ਨੂੰ ਉਨ੍ਹਾ ਨੂੰ ਕਿਹਾ ਗਿਆ ਸੰਦੀਪ ਦੀ ਹਾਲਤ ਠੀਕ ਨਹੀਂ ਹੈ। 
ਪਰਿਵਾਰ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਡਾਕਟਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸੰਦੀਪ ਨੂੰ ਬਚਾ ਨਹੀਂ ਸਕੇ। 5 ਸਾਲਾ ਸੰਦੀਪ ਦੇ ਮੌਤ ਦੀ ਖਬਰ ਸੁਣ ਕੇ ਪਰਿਵਾਰ ਤੇ ਪਿੰਡ 'ਚ ਸੋਗ ਦੀ ਲਹਿਰ ਛਾਅ ਗਈ। ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਸੰਦੀਪ ਦੇ ਅੰਿਤਮ ਸੰਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।  ਜਿਵੇਂ ਹੀ ਸੰਦੀਪ ਦਾ ਪਰਿਵਾਰ ਉਸ ਨੂੰ ਲੈ ਕੇ ਪਿੰਡ ਪਹੁੰਚਿਆ ਤਾਂ ਲੋਕਾਂ ਨੇ ਦੇਖਿਆ ਕਿ ਸੰਦੀਪ ਦੇ ਸਾਹ ਚੱਲ ਰਹੇ ਸਨ। ਜਿਸ ਵਜੋਂ ਉਸ ਦੇ ਪਰਿਵਾਰ ਦੇ ਮੈਂਬਰ ਤੇ ਪਿੰਡ ਦੇ ਲੋਕ ਖੁਸ਼ ਹੋ ਉੱਠੇ। ਉਹ ਲੋਕ ਸੰਦੀਪ ਨੂੰ ਲੁਧਿਆਣਾ ਕੈਂਸਰ ਹਸਪਤਾਲ ਲੈ ਆਏ ਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਦੁਪਹਿਰ ਮਗਰੋਂ ਹਸਪਤਾਲ ਦੇ ਡਾਕਟਰਾਂ ਨੇ ਸੰਦੀਪ ਦੀ ਹਾਲਤ ਦੇਖ ਕੇ ਉਸ ਨੂੰ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ। ਪਿੰਡ ਦੇ ਲੋਕਾਂ ਅਤੇ ਮਾਂ ਬਾਪ ਦਾ ਕਹਿਣਾ ਹੈ ਕਿ ਸਮਝ ਨਹੀਂ ਆ ਰਿਹਾ ਇਹ ਕਰਿਸ਼ਮਾ ਕਿਵੇਂ ਹੋ ਗਿਆ। ਜਦੋਂ ਮਾਡਲ ਟਾਊਨ ਹਸਪਤਾਲ ਦੇ ਪ੍ਰਬੰਧਕਾਂ, ਡਾਕਟਰਾਂ ਨਾਲ ਸੰਦੀਪ ਦੇ ਬਾਬਤ ਪਰਿਵਾਰ ਦੇ ਮੈਂਬਰਾਂ ਪਾਸੋਂ ਲਗਾਏ ਦੋਸ਼ਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਰਿਵਾਰ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਪਰਿਵਾਰ ਨੂੰ ਸੰਦੀਪ ਦੀ ਹਾਲਤ ਨੂੰ ਦੇਖਦੇ ਹੋਏ ਕਿਸੇ ਵੱਡੇ ਹਸਪਤਾਲ ਲੈ ਕੇ ਜਾਣ ਲਈ ਕਿਹਾ ਸੀ ਨਾ ਕਿ ਸੰਦੀਪ ਨੂੰ ਮ੍ਰਿਤਕ ਐਲਾਨ ਕੀਤਾ ਸੀ। ਇਲਾਜ ਦੌਰਾਨ ਉਸ ਦੀ ਹਾਲਤ ਠੀਕ ਪਰ ਗੰਬੀਰ ਸੀ। ਥਾਣਾ ਮੌਤੀ ਨਗਰ ਇੰਚਾਰਜ ਵਰੁਣਜੀਤ ਸਿੰਘ ਨੇ ਕਿਹਾ ਉਨ੍ਹਾਂ ਨੂੰ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਮਿਲੀ ਹੈ।

 


author

KamalJeet Singh

Content Editor

Related News