ਮੁਕਤਸਰ ''ਚ ਵਾਪਰਿਆ ਦਰਦਨਾਕ ਹਾਦਸਾ, ਟਰੇਨ ਦੀ ਲਪੇਟ ''ਚ ਆਉਣ ਨਾਲ 19 ਸਾਲਾ ਕੁੜੀ ਦੀ ਮੌਤ
Sunday, Apr 16, 2023 - 12:13 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਦੇ ਕੱਚਾ ਫਿਰੋਜ਼ਪੁਰ ਰੋਡ ਦੇ ਨੇੜੇ ਸ਼ਨੀਵਾਰ ਦੀ ਦੁਪਹਿਰ ਫਾਜ਼ਿਲਕਾ-ਰੇਵਾੜੀ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਇਕ 19 ਸਾਲਾ ਕੁੜੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਕੁੜੀ ਸਰਕਾਰੀ ਕਾਲਜ ’ਚ ਪੜ੍ਹਦੀ ਸੀ ਤੇ ਬੀ. ਏ. ਕਰ ਰਹੀ ਸੀ। ਜਾਣਕਾਰੀ ਅਨੁਸਾਰ ਕੱਚਾ ਫਿਰੋਜ਼ਪੁਰ ਰੋਡ ਤੋਂ ਲੰਘਦੇ ਸੂਏ ਦੇ ਪੁਲ ’ਤੇ ਬਣੇ ਫਾਟਕ ਕੋਲ ਰਹਿਣ ਵਾਲੀ ਇਹ ਕੁੜੀ ਦੁਪਹਿਰ ਰੇਲਵੇ ਲਾਈਨਾਂ ਰਾਹੀਂ ਘਰ ਵੱਲ ਜਾ ਰਹੀ ਸੀ ਕਿ ਇਸ ਦੌਰਾਨ ਉਹ ਰੇਲਗੱਡੀ ਦੀ ਲਪੇਟ ’ਚ ਆ ਗਈ।
ਇਹ ਵੀ ਪੜ੍ਹੋ- ਨਹਿਰ 'ਚ ਰੁੜ੍ਹੇ 3 ਨੌਜਵਾਨਾਂ ਦਾ ਨਹੀਂ ਮਿਲਿਆ ਕੋਈ ਸੁਰਾਗ, ਮਾਪਿਆਂ ਦੇ ਇਕਲੌਤੇ ਪੁੱਤ ਸਨ 2 ਨੌਜਵਾਨ
ਹਾਦਸਾ ਇੰਨਾ ਭਿਆਨਕ ਸੀ ਕਿ ਲਪੇਟ ’ਚ ਆਉਣ ਤੋਂ ਬਾਅਦ ਉਹ ਉਛਲ ਕੇ ਦੂਰ ਝਾੜੀਆਂ 'ਚ ਜਾ ਡਿੱਗੀ ਜਦਕਿ ਉਸਦੇ ਬੂਟ ਤੇ ਬੈਗ ਲਾਈਨਾਂ ’ਤੇ ਡਿੱਗੇ ਮਿਲੇ। ਇਸ ਹਾਦਸੇ ਦੀ ਖ਼ਬਰ ਸੁਣਦਿਆਂ ਮੌਕੇ ’ਤੇ ਪਹੁੰਚੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਉਧਰ ਮੌਕੇ ’ਤੇ ਪਹੁੰਚੇ ਰੇਲਵੇ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਟੇਸ਼ਨ ਮਾਸਟਰ ਵੱਲੋਂ ਸੂਚਨਾ ਦੇਣ ’ਤੇ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਕਰੀਬ 19 ਸਾਲਾ ਨਿਸ਼ਾ ਨਾਮਕ ਕੁੜੀ ਦੀ ਲਾਸ਼ ਰੇਲਵੇ ਲਾਈਨਾਂ ਨੇੜੇ ਪਈ ਮਿਲੀ। ਫਿਲਹਾਲ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਵਿਸਾਖੀ ਮੌਕੇ ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਨਹਿਰ 'ਚ ਡਿੱਗੀ ਕਾਰ, 3 ਦੋਸਤ ਪਾਣੀ 'ਚ ਰੁੜ੍ਹੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।