ਰੇਲਵੇ 'ਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਠੱਗੇ 5.10 ਲੱਖ

12/26/2019 2:40:57 PM

ਧੂਰੀ (ਜੈਨ) : ਥਾਣਾ ਸਦਰ ਧੂਰੀ ਵਿਖੇ ਇਕ ਔਰਤ ਸਮੇਤ ਦੋ ਖਿਲਾਫ ਪਿੰਡ ਕਾਂਝਲਾ ਦੇ ਇਕ ਨੌਜਵਾਨ ਨੂੰ ਰੇਲਵੇ 'ਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਉਸ ਨਾਲ 5 ਲੱਖ 10 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

ਪੀੜਤ ਜਗਜੀਤ ਸਿੰਘ ਪੁੱਤਰ ਮੇਘ ਰਾਜ ਵਾਸੀ ਕਾਂਝਲਾ ਅਨੁਸਾਰ ਦੋਸ਼ੀ ਨਜੀਰਾ ਬੇਗਮ ਪਤਨੀ ਮੁਸਤਾਕ ਮੁਹੰਮਦ ਵਾਸੀ ਪਿੰਡ ਚੱਕ ਸਰਾਏ ਉਨ੍ਹਾਂ ਦੇ ਗੁਆਂਢੀਆਂ ਦੀ ਦੂਰ ਦੀ ਰਿਸ਼ਤੇਦਾਰ ਹੈ। ਪੀੜਤ ਮੁਤਾਬਕ ਦੋਸ਼ੀ ਨਜੀਰਾ ਬੇਗਮ ਅਤੇ ਉਸਦੇ ਨਾਲ ਹੀ ਦੂਜੇ ਮੁਲਜ਼ਮ ਸੁਖਦੇਵ ਸਿੰਘ ਦਾਦ ਪੁੱਤਰ ਨੰਦ ਕਿਸ਼ੋਰ ਵਾਸੀ ਪਿੰਡ ਦਾਦ (ਲੁਧਿਆਣਾ) ਨੇ ਉਸ ਨੂੰ ਰੇਲਵੇ 'ਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਲੰਘੇ ਸਾਲ ਉਸ ਕੋਲੋਂ 2 ਕਿਸ਼ਤਾਂ 'ਚ 5 ਲੱਖ 10 ਹਜ਼ਾਰ ਰੁਪਏ ਵਸੂਲ ਕੀਤੇ ਸੀ ਪਰ ਲੰਬਾ ਸਮਾਂ ਨਿਕਲਣ ਤੋਂ ਬਾਅਦ ਨੌਕਰੀ ਨਾ ਲੱਗਣ 'ਤੇ ਉਸ ਨੂੰ ਪਤਾ ਚੱਲਿਆ ਕਿ ਇਨ੍ਹਾਂ ਦੋਵਾਂ ਨੇ ਮਿਲੀਭੁਗਤ ਕਰਕੇ ਉਸ ਨਾਲ ਠੱਗੀ ਮਾਰੀ ਹੈ। ਜਿਸ ਦੇ ਚੱਲਦਿਆਂ ਪੀੜਤ ਵੱਲੋਂ ਆਪਣੇ ਨਾਲ ਹੋਈ ਠੱਗੀ ਸਬੰਧੀ ਮਾਣਯੋਗ ਜ਼ਿਲਾ ਪੁਲਸ ਮੁਖੀ ਸੰਗਰੂਰ ਕੋਲ ਇਕ ਸ਼ਿਕਾਇਤ ਕੀਤੀ ਗਈ ਸੀ। ਉਕਤ ਸ਼ਿਕਾਇਤ ਦੀ ਜਾਂਚ ਉਪਰੰਤ ਮਾਣਯੋਗ ਜ਼ਿਲਾ ਪੁਲਸ ਮੁਖੀ ਸੰਗਰੂਰ ਦੀਆਂ ਹਦਾਇਤਾਂ 'ਤੇ ਮੁਲਜ਼ਮ ਨਜੀਰਾ ਬੇਗਮ ਅਤੇ ਸੁਖਦੇਵ ਸਿੰਘ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।


cherry

Content Editor

Related News