ਨਗਰ ਕੌਂਸਲ ਦੇ ਵਿਤਕਰੇ ਤੋਂ ਪਰੇਸ਼ਾਨ ਵਾਰਡ ਨੰਬਰ-6 ਦੇ ਲੋਕ, ਲਾਇਆ ਧਰਨਾ

Thursday, Mar 12, 2020 - 12:02 PM (IST)

ਨਗਰ ਕੌਂਸਲ ਦੇ ਵਿਤਕਰੇ ਤੋਂ ਪਰੇਸ਼ਾਨ ਵਾਰਡ ਨੰਬਰ-6 ਦੇ ਲੋਕ, ਲਾਇਆ ਧਰਨਾ

ਧੂਰੀ (ਦਵਿੰਦਰ) - ਧੂਰੀ ਦੇ ਵਾਰਡ ਨੰਬਰ-6 ਵਿਚ ਨਗਰ ਕੌਂਸਲ ਵਲੋਂ ਪੁੱਟੇ ਗਏ ਟੋਏ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਅਤੇ ਵਾਰਡ ਨੰਬਰ-6 ਦੇ ਅਸ਼ਵਨੀ ਕੁਮਾਰ ਮਿੱਠੂ ਵਲੋਂ ਅੱਜ ਨਗਰ ਕੌਂਸਲ ਦੇ ਪ੍ਰਧਾਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਖਿਲਾਫ ਪੱਖਬਾਜ਼ੀ ਕਰਨ ਦੇ ਦੋਸ਼ ਲਾਉਂਦੇ ਹੋਏ ਟੋਏ ਨੂੰ ਬੰਜ ਕਰਨ ਅਤੇ ਵਾਰਡ ਦੀ ਸਾਫ ਸਫਾਈ ਕਰਨ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਵਾਰਡ ਨੰਬਰ-6 ਦੇ ਐੱਮ.ਸੀ. ਅਸ਼ਵਨੀ ਕੁਮਾਰ ਨੇ ਕਿਹਾ ਕਿ ਇਸ ਟੋਏ ਵਿਚ ਬੱਚਾ ਡਿੱਗਣ ਕਾਰਨ ਅਤੇ ਨਗਰ ਕੌਂਸਲ ਦੇ ਪ੍ਰਧਾਨ ਵਲੋਂ ਜੋ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਦੇ ਖਿਲਾਫ ਉਨ੍ਹਾਂ ਵਲੋਂ ਅੱਜ ਧਰਨਾ ਦਿੱਤਾ ਜਾ ਰਿਹਾ ਹੈ।

PunjabKesari

ਉਨ੍ਹਾਂ ਕਿਹਾ ਕਿ ਸਾਡੀ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਹੋਵੇ, ਉਸ ਨੂੰ ਕੋਈ ਸੁਣ ਨਹੀਂ ਰਿਹੈ। ਨਗਰ ਕੌਂਸਲ ਦੇ ਪ੍ਰਧਾਨ ਆਪਣੇ ਵਾਰਡ ਵਿਚ 30 ਸਟਰੀਟ ਲਾਈਟਾਂ ਲਗਾ ਚੁੱਕੇ ਹਨ ਪਰ ਸਾਡੇ ਵਾਰਡ ਵੱਲ ਉਹ ਕੋਈ ਧਿਆਨ ਨਹੀਂ ਦੇ ਰਹੇ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਸਾਡੇ ਗਰੀਬ ਲੋਕਾਂ ਨਾਲ ਹੀ ਅਜਿਹਾ ਵਿਵਹਾਰ ਕਿਉਂ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਸਾਡੇ ਵਾਰਡ ਵਿਚ ਸਾਫ-ਸਫਾਈ ਦਾ ਕੋਈ ਪ੍ਰਬੰਧ ਨਹੀਂ ਕਰਵਾਇਆ ਜਾ ਰਿਹਾ। 


author

rajwinder kaur

Content Editor

Related News