ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਥਿਤ ਮੁਲਜ਼ਮ ਕਾਬੂ

Thursday, Oct 25, 2018 - 05:37 AM (IST)

ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਥਿਤ ਮੁਲਜ਼ਮ ਕਾਬੂ

ਤਲਵੰਡੀ ਸਾਬੋ, (ਮੁਨੀਸ਼)- ਪਿੰਡ ਲਹਿਰੀ ਵਿਖੇ ਇਕ ਪ੍ਰਾਈਵੇਟ ਕੰਪਨੀ ਦੇ ਬਰਾਂਚ ਮੈਨੇਜਰ ਦੀਆਂ ਅੱਖਾਂ ਵਿਚ ਮਿਰਚਾ ਪਾ ਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਕਥਿਤ ਮੁਲਜ਼ਮਾਂ ਨੂੰ ਸੀਗੋ ਚੌਕੀ ਪੁਲਸ ਨੇ  ਗ੍ਰਿਫਤਾਰ ਕਰਕੇ  ਜੇਲ ਭੇਜ ਦਿੱਤਾ ਹੈ।
ਬੀਤੇ ਦਿਨ ਭਾਰਤ ਫਾਇਨਾਂਸ ਕੰਪਨੀ ਦੇ ਬਰਾਂਚ ਇੰਚਾਰਜ ਰਾਕੇਸ਼ ਕੁਮਾਰ  ਪਿੰਡ ਲਹਿਰੀ ਵਿਖੇ ਅੌਰਤਾਂ ਦੇ ਇਕ ਗਰੁੱਪ ਕੋਲੋਂ ਕਿਸ਼ਤਾਂ ਇਕੱਠੀਆਂ ਕਰਕੇ ਵਾਪਸ ਜਾ ਰਿਹਾ ਸੀ। ਤਾਂ ਪਿੰਡ ਦੇ ਤਿੰਨ ਨੌਜਵਾਨਾਂ ਨੇ ਦਿਨ-ਦਿਹਾਡ਼ੇ ਹੀ ਅੱਖਾਂ ’ਚ ਮਿਰਚਾਂ ਪਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਲੁਟੇਰੇ ਉਸ ਕੋਲੋਂ 52,200 ਰੁਪਏ  ਦੀ ਨਗਦੀ ਅਤੇ ਇਕ ਟੈਬ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਕਥਿਤ ਮੁਲਜ਼ਮ  ਰੇਸ਼ਮ ਸਿੰਘ, ਵਿੱਕੀ ਤੇ ਬੌਣਾਂ ਵਾਸੀ ਲਹਿਰੀ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਅੱਜ ਸੀਗੋ ਚੌਕੀ ਇੰਚਾਰਜ ਗੁਰਦਰਸ਼ਨ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਤਿੰਨਾਂ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 


Related News