ਕੁੱਤੇ ਨੂੰ ਲੱਤ ਮਾਰਨ ''ਤੇ ਗੁਆਂਢੀਆਂ ਵਿਚਾਲੇ ਚੱਲੇ ਇੱਟਾਂ-ਰੋੜੇ, ਇਕ ਦੀ ਮੌਤ

Wednesday, Sep 18, 2019 - 12:57 AM (IST)

ਕੁੱਤੇ ਨੂੰ ਲੱਤ ਮਾਰਨ ''ਤੇ ਗੁਆਂਢੀਆਂ ਵਿਚਾਲੇ ਚੱਲੇ ਇੱਟਾਂ-ਰੋੜੇ, ਇਕ ਦੀ ਮੌਤ

ਚੰਡੀਗੜ੍ਹ, (ਸੰਦੀਪ)— ਮੌਲੀਜਾਗਰਾਂ 'ਚ ਕੁੱਤੇ ਨੂੰ ਲੱਤ ਮਾਰਨ ਦੀ ਗੱਲ 'ਤੇ ਗੁਆਂਢ 'ਚ ਰਹਿਣ ਵਾਲੇ 2 ਪਰਿਵਾਰਾਂ 'ਚ ਵਿਵਾਦ ਹੋ ਗਿਆ। ਦੋਵਾਂ ਪਰਿਵਾਰਾਂ 'ਚ ਜਮਕੇ ਇੱਟ-ਪੱਥਰ ਚੱਲੇ। ਇਸ ਦੌਰਾਨ ਜਖ਼ਮੀ 60 ਸਾਲ ਦੇ ਖੁਮਾਨੀ ਰਾਮ ਦੀ ਜੀ.ਐਮ.ਸੀ.ਐਚ.-32 'ਚ ਮੌਤ ਹੋ ਗਈ। ਮੌਲੀਜਾਗਰਾਂ ਥਾਣਾ ਪੁਲਸ ਨੇ ਮ੍ਰਿਤਕ ਦੇ ਬੇਟੇ ਸੰਜੇ ਦੇ ਬਿਆਨਾਂ 'ਤੇ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੇ ਹਰਿ ਓਮ, ਸ਼ੀਸ਼ਪਾਲ ਅਤੇ ਸੁਨੀਤਾ ਖਿਲਾਫ਼ ਗੈਰ ਇਰਾਦਤਨ ਹੱਤਿਆ ਦੇ ਦੋਸ਼ 'ਚ ਕੇਸ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ।

ਝਗੜਦੇ ਦੇਖ ਲੜਾਈ ਛੜਾਉਣ ਆਇਆ ਸੀ ਪਿਤਾ
ਮੰਗਲਵਾਰ ਸ਼ਾਮ ਨੂੰ ਸੰਜੇ ਨੇ ਘਰ ਕੋਲ ਖੜ੍ਹੇ ਇਕ ਕੁੱਤੇ ਨੂੰ ਲੱਤ ਮਾਰ ਦਿੱਤੀ। ਬੱਸ ਇਸ ਗੱਲ 'ਤੇ ਹੀ ਉਸ ਦੇ ਗੁਆਂਢੀ ਹਰਿ ਓਮ, ਸ਼ੀਸ਼ਪਾਲ ਤੇ ਸੁਨੀਤਾ ਨੇ ਸੰਜੇ ਨਾਲ ਲੜਨਾ ਸ਼ੁਰੂ ਕਰ ਦਿੱਤਾ। ਗੁਆਂਢੀਆਂ ਨੂੰ ਬੇਟੇ ਨਾਲ ਲੜਦਾ ਦੇਖ ਸੰਜੇ ਦੇ ਪਿਤਾ ਖੁਮਾਨੀ ਰਾਮ ਲੜਾਈ 'ਚ ਬਚਾਅ ਕਰਨ ਆਏ। ਇਸ ਦੌਰਾਨ ਦੋਵਾਂ ਧਿਰਾਂ ਵਲੋਂ ਇਟਾਂ-ਡੰਡੇ ਵੀ ਚਲੇ। ਦੋਨਾਂ ਪੱਖਾਂ 'ਚ ਜਮਕੇ ਹਾਥੋਪਾਈ ਵੀ ਹੋਈ। ਇਸ ਦੌਰਾਨ ਖੁਮਾਨੀ ਰਾਮ ਜਖ਼ਮੀ ਹੋ ਗਏ। ਤਬੀਅਤ ਵਿਗੜਦੀ ਦੇਖ ਪੁੱਤਰ ਸੰਜੇ ਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਤੁਰੰਤ ਜੀ.ਐਮ.ਸੀ.ਐਚ.-32 ਲੈ ਗਏ। ਇਥੇ ਕੁੱਝ ਸਮੇਂ ਤਕ ਇਲਾਜ ਦੌਰਾਨ ਖੁਮਾਨੀ ਰਾਮ ਨੇ ਦਮ ਤੋੜ ਦਿੱਤਾ। ਖੁਮਾਨੀ ਰਾਮ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ 'ਚ ਹੀ ਮੌਤ ਦੇ ਅਸਲੀ ਕਾਰਨ ਪਤਾ ਲੱਗ ਸਕੇਗਾ।


author

KamalJeet Singh

Content Editor

Related News