ਸਡ਼ਕ ਹਾਦਸੇ ’ਚ ਵਿਅਕਤੀ ਦੀ ਮੌਤ
Sunday, May 24, 2020 - 12:31 AM (IST)

ਮੁੱਦਕੀ, (ਰੰਮੀ ਗਿੱਲ)– ਇਥੋਂ ਦੇ ਮਾਹਲਾ ਰੋਡ ’ਤੇ ਕਿਸੇ ਅਣਪਛਾਤੇ ਵਾਹਨ ਚਾਲਕ ਵਲੋਂ ਫੇਟ ਮਾਰਨ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹਾਸਲ ਹੋਇਆ ਹੈ। ਪੁਲਸ ਚੌਂਕੀ ਮੁੱਦਕੀ ਦੇ ਇੰਚਾਰਜ ਸਬ ਇੰਸਪੈਕਟਰ ਗੁਰਪ੍ਰੀਤ ਹਾਂਡਾ ਨੇ ਦੱਸਿਆ ਕਿ ਲਖਵਿੰਦਰ ਸਿੰਘ (ਲੱਖਾ) ਪੁੱਤਰ ਤੇਜਾ ਸਿੰਘ ਵਾਸੀ ਪਿੰਡ ਢਿਲਵਾਂ ਕਲਾਂ (ਫ਼ਰੀਦਕੋਟ) ਹਾਲ ਅਬਾਦ ਬਾਘਾਪੁਰਾਣਾਂ ਰੋਡ, ਵਾਰਡ ਨੰਬਰ 3, ਮੁੱਦਕੀ ਵਿਖੇ ਮਜ਼ਦੂਰੀ ਖਾਤਰ ਸਮੇਤ ਪਰਿਵਾਰ ਰਹਿੰਦਾ ਸੀ। ਉਹ ਬੀਤੀ ਰਾਤ ਨੂੰ ਮੁੱਦਕੀ ਤੋਂ ਬਾਘਾਪੁਰਾਣਾਂ ਸਾਈਡ ਵੱਲ ਨੂੰ ਆਪਣੇ ਘਰ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਉਸਨੂੰ ਫੇਟ ਮਾਰ ਦਿੱਤੀ, ਜਿਸਦੇ ਸਿੱਟੇ ਵਜੋਂ ਉਸਦੀ ਮੌਤ ਹੋ ਗਈ। ਸਬ ਇੰਸਪੈਕਟਰ ਗੁਰਪ੍ਰੀਤ ਹਾਂਡਾ ਨੇ ਅੱਗੇ ਦੱਸਿਆ ਕਿ ਮ੍ਰਿਤਕ ਲਖਵਿੰਦਰ ਸਿੰਘ ਦੀ ਪਤਨੀ ਚਰਨਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਉੱਪਰ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।