ਬਲੈਰੋ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ
Wednesday, Sep 18, 2019 - 06:37 PM (IST)

ਭਦੌੜ, (ਰਾਕੇਸ਼)- ਕਸਬਾ ਭਦੌੜ ਵਿਖੇ ਜੰਗੀਆਣਾ ਤੋਂ ਅਲਕੜ੍ਹਾ ਰੋਡ 'ਤੇ ਬਲੈਰੋ ਪਿਕਅਪ ਨਾਲ ਟੱਕਰ ਹੋਣ ਨਾਲ ਇਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਏ. ਐੱਸ. ਆਈ. ਗੁਰਤੇਜ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਲਵਿੰਦਰ ਸਿੰਘ (63) ਪੁੱਤਰ ਭੰਗਾ ਸਿੰਘ ਵਾਸੀ ਪਿੰਡ ਰੌਂਤਾ ਜ਼ਿਲਾ (ਮੋਗਾ) ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਵਾਇਆ ਬੁਰਜ ਰਾਜਗੜ੍ਹ ਹੋ ਕੇ ਅਲਕੜ੍ਹਾ ਵਾਲੀ ਸੜਕ 'ਤੇ ਚੜ੍ਹਨ ਲੱਗਿਆ ਸੀ ਕਿ ਇਸੇ ਦੌਰਾਨ ਜੰਗੀਆਣਾ ਵੱਲੋਂ ਬਲੈਰੋ ਪਿਕਅਪ ਤੇਜ਼ ਰਫਤਾਰ ਨਾਲ ਆ ਰਹੀ ਸੀ, ਜਿਸ ਦੀ ਸਿੱਧੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਬਲਵਿੰਦਰ ਸਿੰਘ ਪੁੱਤਰ ਭੰਗਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਬਲੈਰੋ ਪਿਕਅਪ ਚਾਲਕ ਮੌਕੇ ਤੋਂ ਫਰਾਰ ਹੋ ਗਿਆ।