ਪ੍ਰਾਪਰਟੀ ਵਿਵਾਦ ਨੂੰ ਲੈ ਕੇ ਹੋਈ ਖ਼ੂਨੀ ਝੜਪ, ਪਰਿਵਾਰ ''ਤੇ ਡਾਂਗਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Sunday, Nov 03, 2024 - 05:49 PM (IST)

ਪ੍ਰਾਪਰਟੀ ਵਿਵਾਦ ਨੂੰ ਲੈ ਕੇ ਹੋਈ ਖ਼ੂਨੀ ਝੜਪ, ਪਰਿਵਾਰ ''ਤੇ ਡਾਂਗਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਲੁਧਿਆਣਾ(ਗਣੇਸ਼)- ਲੁਧਿਆਣਾ ਦੇ ਸਾਹਨੇਵਾਲ ਮਾਡਲ ਟਾਊਨ ਇਲਾਕੇ ਵਿੱਚ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਫ਼ੀ ਲੰਬੇ ਸਮੇਂ ਤੋਂ ਸਾਡੇ ਰਿਸ਼ਤੇਦਾਰਾਂ ਨਾਲ ਪ੍ਰਾਪਰਟੀ ਵਿਵਾਦ ਚੱਲ ਰਿਹਾ ਹੈ। ਜਿਸ ਦੌਰਾਨ ਅੱਜ ਰਿਸ਼ਤੇਦਾਰਾਂ ਵੱਲੋਂ ਬਾਹਰੋਂ ਨੌਜਵਾਨ ਬੁਲਾ ਕੇ ਸਾਡੇ 'ਤੇ ਖ਼ੂਨੀ ਹਮਲਾ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ- 'ਆਯੁਸ਼ਮਾਨ' ਸਕੀਮ ਦੇ ਲਾਭਪਾਤਰੀਆਂ ਲਈ ਅਹਿਮ ਖ਼ਬਰ, ਇਨ੍ਹਾਂ ਚੀਜ਼ਾਂ ਦਾ ਰੱਖਣਾ ਹੋਵੇਗਾ ਧਿਆਨ

ਉਨ੍ਹਾਂ ਦੇ ਕੋਲ ਤੇਜ਼ਦਾਰ ਹਥਿਆਰ ਵੀ ਸੀ ਪਰ ਸਾਡੇ ਵੱਲੋਂ ਮੌਕੇ 'ਤੇ ਆਪਣਾ ਬਚਾਅ ਕੀਤਾ ਗਿਆ ਪਰ ਪੁਲਸ ਦੇ ਸਾਹਮਣੇ ਹੀ ਉਨ੍ਹਾਂ ਨੇ ਆਪਣੇ ਹੱਥਾਂ ਦੇ ਵਿੱਚ ਡਾਂਗਾਂ ਫੜੀਆਂ ਹੋਈਆਂ ਸਨ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪਰਿਵਾਰ ਵੱਲੋਂ ਵੱਡੇ ਅਧਿਕਾਰੀਆਂ ਤੋਂ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਐੱਸ. ਐੱਚ. ਓ. ਸਾਹਨੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਾਪਰਟੀ ਵਿਵਾਦ ਚੱਲ ਰਿਹਾ ਹੈ। ਸਾਡੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ- ਜਲੰਧਰ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਬਾਦਸ਼ਾਹ ਦੇ ਮਾਮਲੇ 'ਚ ਪੁਲਸ ਹੱਥ ਲੱਗੀ CCTV ਨੇ ਖੋਲ੍ਹੇ ਰਾਜ਼
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News