ਲਾਪਤਾ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼

Friday, Sep 13, 2019 - 11:07 PM (IST)

ਲਾਪਤਾ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ)— ਮੂਲ ਰੂਪ ਤੋਂ ਬਸੇਲੀ, ਜ਼ਿਲ੍ਹਾ ਫਿਰੋਜ਼ਾਬਾਦ (ਯੂਪੀ) ਦਾ ਵਾਸੀ ਭੁਪਿੰਦਰ ਸਿੰਘ (22) ਪੁੱਤਰ ਵਿਜੈ ਸਿੰਘ ਸ੍ਰੀ ਮੁਕਤਸਰ ਸਾਹਿਬ ਦੇ ਬੱਲਮਗੜ ਰੋਡ 'ਤੇ ਆਪਣੇ ਚਾਚੇ ਦੇ ਕੋਲ ਰਹਿੰਦਾ ਸੀ। ਜੋ ਕਿ ਦਾਣਾ ਮੰਡੀ ਵਿਖੇ ਇਕ ਕਰਿਆਣੇ ਦੀ ਦੁਕਾਨ ਤੇ ਕੰਮ ਕਰਦਾ ਸੀ। ਹਰ ਰੋਜ਼ ਦੀ ਤਰ੍ਹਾਂ ਉਹ ਸ਼ਾਮ ਨੂੰ ਦੁਕਾਨ ਤੋਂ ਸਾਈਕਲ ਤੇ ਘਰ ਨੂੰ ਗਿਆ ਸੀ ਪਰ ਘਰ ਨਹੀਂ ਪਹੁੰਚਿਆ। ਜਿਸ ਕਾਰਨ ਪਰਿਵਾਰ ਵਾਲੇ ਉਸਨੂੰ ਪੂਰੀ ਰਾਤ ਭਾਲਦੇ ਰਹੇ। ਸਵੇਰੇ ਫਿਰੋਜ਼ਪੁਰ ਰੋਡ 'ਤੇ ਰੇਲਵੇ ਫਾਟਕ ਨੇੜੇ ਇਕ ਦਰੱਖਤ ਨਾਲ ਉਸਦੀ ਲਾਸ਼ ਲਟਕਦੀ ਹੋਈ ਦੇਖੀ ਗਈ। ਜਿਸ ਦੇ ਗਲੇ 'ਚ ਰੱਸੀ ਬੰਨੀ ਹੋਈ ਸੀ ਤੇ ਉਸਦਾ ਸਾਈਕਲ ਵੀ ਕੋਲ ਹੀ ਖੜਾ ਸੀ। ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਥਾਣਾ ਸਦਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਦੁਪਹਿਰ ਤੱਕ ਉਸਦੀ ਪਹਿਚਾਣ ਨਹੀਂ ਹੋ ਪਾਈ। ਜਿਸਦੇ ਬਾਅਦ ਪਤਾ ਚੱਲਿਆ ਕਿ ਇਹ ਨੌਜਵਾਨ ਰਾਤ ਨੂੰ ਲਾਪਤਾ ਹੋ ਗਿਆ ਸੀ। ਥਾਣਾ ਸਦਰ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।


author

KamalJeet Singh

Content Editor

Related News