DAP ਖਾਦ ਦੀ ਰੜਕ ਰਹੀ ਵੱਡੀ ਘਾਟ ਕਾਰਨ ਕਿਸਾਨ ਨਿਰਾਸ਼ਾਂ ਦੇ ਆਲਮ ’ਚ

Sunday, Nov 07, 2021 - 02:09 PM (IST)

DAP ਖਾਦ ਦੀ ਰੜਕ ਰਹੀ ਵੱਡੀ ਘਾਟ ਕਾਰਨ ਕਿਸਾਨ ਨਿਰਾਸ਼ਾਂ ਦੇ ਆਲਮ ’ਚ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਇਸ ਸਮੇਂ ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨੂੰ ਜ਼ਮੀਨ ਹੇਠਾਂ ਬੀਜਣ ਲਈ ਡੀ.ਏ.ਪੀ. ਖਾਦ ਕਿਧਰੋਂ ਵੀ ਨਹੀਂ ਮਿਲ ਰਿਹਾ, ਜਿਸ ਕਾਰਨ ਖ਼ਾਦ ਦੀ ਵੱਡੀ ਘਾਟ ਰੜਕ ਰਹੀ ਹੈ। ਇਲੇ ਕਰਕੇ ਕਿਸਾਨ ਵਰਗ ਨਿਰਾਸ਼ਾਂ ਦੇ ਆਲਮ ਵਿੱਚ ਹੈ।‌ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਪਹਿਲਾਂ ਬਹੁਤ ਫੜਾਂ ਮਾਰੀਆਂ ਸਨ ਕਿ ਕਣਕ ਦੀ ਬਿਜਾਈ ਸਮੇਂ ਕਿਸਾਨਾਂ ਨੂੰ ਡੀ.ਏ.ਪੀ. ਖਾਦ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਕੀਤਾ ਕਿਰਾਇਆ ਕੱਖ ਨਹੀਂ ਅਤੇ ਸਿਰਫ਼ ਬਿਆਨ ਹੀ ਰਹਿ ਗਏ। ਹੁਣ ਕਿਸਾਨ ਵਿਚਾਰੇ ਇਹ ਖਾਦ ਲੈਣ ਲਈ ਲਾਈਨਾਂ ਵਿੱਚ ਲੱਗ ਰਹੇ ਹਨ। ਹਰ ਪਾਸੇ ਖਾਦ ਦੀ ਘਾਟ ਕਾਰਨ ਹਾਹਾਕਾਰ ਮੱਚੀ ਪਈ ਹੈ।

ਪੜ੍ਹੋ ਇਹ ਵੀ ਖ਼ਬਰ ਜਲੰਧਰ ’ਚ ਵੱਡੀ ਵਾਰਦਾਤ: 5 ਸਾਲਾਂ ਧੀ ਸਾਹਮਣੇ ਮੌਤ ਦੇ ਘਾਟ ਉਤਾਰੀ ਮਾਂ, ਫਿਰ ਨੌਜਵਾਨ ਨੇ ਖ਼ੁਦ ਨੂੰ ਲਾਇਆ ਕਰੰਟ (ਤਸਵੀਰਾਂ)

ਇਸ ਦੌਰਾਨ ਕਿਸਾਨ ਗੁਰਮੇਲ ਸਿੰਘ ਬਰਾੜ ਲੱਖੇਵਾਲੀ, ਮਨਿੰਦਰ ਸਿੰਘ ਬਰਾੜ ਭਾਗਸਰ, ਡਾਕਟਰ ਸੁਰਿੰਦਰ ਸਿੰਘ ਭੁੱਲਰ ਕੌੜਿਆਂਵਾਲੀ, ਕੰਵਰਦੀਪ ਸਿੰਘ ਬਰਾੜ ਭਾਗਸਰ, ਗੁਰਪ੍ਰੀਤ ਸਿੰਘ ਭੁੱਲਰ ਮਾਨ ਸਿੰਘ ਵਾਲਾ, ਸਿਮਰਜੀਤ ਸਿੰਘ ਬਰਾੜ ਲੱਖੇਵਾਲੀ ਅਤੇ ਪ੍ਰੀਤਪਾਲ ਸਿੰਘ ਬਰਾੜ ਨੇ ਕਿਹਾ ਹੈ ਕਿ ਜੇਕਰ ਕਿਸਾਨਾਂ ਨੂੰ ਸਮੇਂ ਸਿਰ ਡੀ.ਏ.ਪੀ. ਖਾਦ ਨਾ ਮਿਲੀ ਤਾਂ ਉਹ ਕਣਕ ਦੀ ਬਿਜਾਈ ਤੋਂ ਪੱਛੜ ਜਾਣਗੇ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਡੀ.ਏ.ਪੀ. ਖਾਦ ਦਾ ਪ੍ਰਬੰਧ ਕਰੇ ਤਾਂ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਵਰਨਣਯੋਗ ਹੈ ਕਿ ਜਦੋਂ ਕਿਸਾਨਾਂ ਨੇ ਝੋਨਾ ਲਗਾਇਆ ਸੀ ਤਾਂ ਉਸ ਵੇਲੇ ਵੀ ਨਹਿਰਾਂ ਵਿੱਚ ਪਾਣੀ ਦੀ ਬੰਦੀ ਕਰ ਦਿੱਤੀ ਗਈ ਸੀ ਤੇ ਟਿਊਬਵੈਲਾਂ ਵਾਲੀ ਬਿਜਲੀ ਵੀ ਟਾਈਮ ਸਿਰ ਨਹੀਂ ਦਿੱਤੀ ਗਈ ਸੀ।

ਪੜ੍ਹੋ ਇਹ ਵੀ ਖ਼ਬਰ ਨਾਜਾਇਜ਼ ਸਬੰਧਾਂ ’ਚ ਅੜਿੱਕਾ ਬਣਨ ’ਤੇ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਰਸੋਈ ’ਚੋ ਮਿਲੀਆਂ ਲਾਸ਼ਾਂ

 


author

rajwinder kaur

Content Editor

Related News